Sunday, March 15, 2026

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

PPN2509201520ਸਮਰਾਲਾ, 25 ਸਤੰਬਰ (ਪ. ਪ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮਾ. ਸੰਜੀਵ ਕੁਮਾਰ ਦੀ ਦੇਖਰੇਖ ਹੇਠ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਖਾਸ ਕਰਕੇ ਅੱਜ ਕੱਲ ਚੱਲ ਰਹੇ ਡੇਂਗੂ ਤੋਂ ਬਚਾਅ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਏ. ਐਨ. ਐਮ. ਚਰਨਜੀਤ ਕੌਰ ਅਤੇ ਐਲ. ਐਚ. ਵੀ. ਪਰਮਜੀਤ ਕੌਰ ਨੇ ਬੱਚਿਆਂ ਨੂੰ ਇਸ ਮੌਸਮ ਵਿੱਚ ਫੈਲ ਰਹੀਆਂ ਬਿਮਾਰੀਆਂ ਖਾਸ ਕਰਕੇ ਡੇਂਗੂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਇਸ ਤੋਂ ਰੋਕਥਾਮ ਲਈ ਸੁਝਾਅ ਵੀ ਦਿੱਤੇ, ਚਰਨਜੀਤ ਕੌਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਡੇਂਗੂ ਦੀ ਬਿਮਾਰੀ ਰੋਕਣ ਲਈ ਆਪਣੇ ਆਲੇ ਦੁਆਲੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ, ਪਾਣੀ ਨਾ ਖੜਨ ਦੇਣਾ ਆਦਿ ਬਾਰੇ ਬੜੇ ਸਾਰਥਿਕ ਢੰਗ ਨਾਲ ਦੱਸਿਆ, ਜਿਨ੍ਹਾਂ ਨੂੰ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਸੁਣਿਆ। ਇਸ ਮੌਕੇ ਸਕੂਲ ਅਧਿਆਪਕ ਸੰਜੀਵ ਕੁਮਾਰ ਕਲਿਆਣ ਨੇ ਸਕੂਲੀ ਬੱਚਿਆਂ ਨੂੰ ਪੂਰੀਆਂ ਬਾਹਾਂ ਵਾਲੇ ਕੱਪੜੇ ਅਤੇ ਪੈਰਾਂ ਤੱਕ ਢਕਣ ਵਾਲੀ ਵਰਦੀ ਪਾਉਣ ਬਾਰੇ ਕਿਹਾ ਅਤੇ ਆਪਣੇ ਆਲੇ ਦੁਆਲੇ ਪਾਣੀ ਇੱਕਠਾ ਨਾ ਹੋਣ ਦੇਣਾ, ਖੜ੍ਹੇ ਪਾਣੀ ਵਿੱਚ ਮਿੱਟੀ ਦੇ ਤੇਲ ਦਾ ਛੜਕਾ ਕਰਨ, ਕੂਲਰਾਂ ਦਾ ਪਾਣੀ ਦੂਜੇ ਜਾਂ ਤੀਜੇ ਦਿਨ ਬਦਲਣ ਦੀ ਸਲਾਹ ਦਿੱਤੀ। ਇਸ ਮੌਕੇ ਸਕੂਲ ਅਧਿਆਪਕ ਪਰਮਿੰਦਰ ਕੌਰ ਅਤੇ ਗੁਰਜਿੰਦਰ ਕੌਰ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply