ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) ਵਿਸ਼ਵ ਟੂਰਿਜ਼ਮ ਦਿਵਸ ‘ਤੇ ਡੀ.ਏ.ਵੀ ਕਾਲਜ਼ ਦੇ ਟਰੈਲ ਐਂਡ ਟੂਰਿਜ਼ਮ ਵਿਭਾਗ ਅਤੇ ਪੰਜਾਬ ਸਰਕਾਰ ਦੇ ਹੈਰੀਟੇਜ ਤੇ ਟੂਰਿਜ਼ਮ ਬੋਰਡ ਵਲੋਂ ਅੱਜ ਐਤਵਾਰ ਨੂੰ ਹੈਰੀਟੇਜ਼ ਵਾਕ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ 35 ਵਿਦਿਆਰਥੀਆਂ ਸਮੇਤ ਟੀਚਰਾਂ ਨੇ ਸ਼ਮੂਲੀਅਤ ਕੀਤੀ।ਕਾਲਜ ਪ੍ਰਿੰਸੀਪਲ ਰਜੇਸ਼ ਸ਼ਰਮਾ ਦੀ ਪ੍ਰੇਰਨਾ ਨਾਲ ਇਹ ਵਾਕ ਇਹ ਹੈਰੀਟੇਜ਼ ਵਾਕ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਰਾਗੜ੍ਹੀ, ਕਿਲਾ ਆਹਲੂਵਾਲੀਆ, ਚੌਕ ਆਹਲੂਵਾਲੀਆ, ਉਦਾਸੀ ਅਖਾੜਾ ਸੰਗਲਵਾਲਾ, ਚਿੱਟਾ ਅਖਾੜਾ, ਦਰਸ਼ਨੀ ਡਿਓੜੀ, ਠਾਕੁਰ ਦਵਾਰਾ, ਚੌਰਸਤੀ ਅਟਾਰੀ, ਠਾਕੁਰ ਦਵਾਰਾ ਰਾਜਾ ਤੇਜ ਸਿੰਘ ਆਦਿ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਆ ਕੇ ਸਮਾਪਤ ਹੋਈ।ਇਸ ਮੌਕੇ ਕਾਲਜ ਦੁੇ ਇਤਿਹਾਸ ਵਿਭਾਗ ਹੈਡ ਡਾ. ਵਿਸ਼ਵ ਬੰਧੂ ਤੇ ਟਰੈਵਲ ਟੂਰਿਜ਼ਮ ਦੀ ਟੀਚਰ ਪ੍ਰੋ. ਸ਼ਿਲਪੀ ਸੇਠ ਤੋਂ ਇਲਾਵਾ ਡਾ. ਸੀਮਾ ਅਰੋੜਾ, ਪ੍ਰੋ. ਅਮਿਤ ਸਿਆਲ, ਪ੍ਰੋ. ਮਨੀਸ਼, ਪ੍ਰੋ. ਹਿਮਾਨੀ ਡੋਗਰਾ ਸ਼ਾਮਲ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media