Friday, July 24, 2026

ਯੈ.ਐੱਸ ਫੁਲਬਰਾਈਟ-ਨਹਿਰੂ ਸਕਾਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਾਇਨ ਕੀਤਾ

PPN0210201516ਅੰਮ੍ਰਿਤਸਰ, 1 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) ਕੁਈਨਜ਼ਬਰਗ ਕਮਿਊਨਟੀ ਕਾਲਜ ਨਿਊ ਯਾਰਕ ਦੇ ਐਸੋਸੀਏਟ ਪ੍ਰੋਫੈਸਰ, ਡਾ. ਸਿਮਰਨ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਖੇ ਯੈ.ਐਸ ਫੁਲਬਰਾਈਟ ਨਹਿਰੂ ਅਕੈਡੇਮਿਕ ਐਂਡ ਪ੍ਰੋਫੈਸ਼ਨਲ ਐਕਸੀਲੈਂਸ ਐਵਾਰਡ ਤਹਿਤ ਜਾਇੰਨ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਦੱਸਿਆ ਕਿ ਡਾ. ਸਿਮਰਨ ਕੌਰ ਯੂਨੀਵਰਸਿਟੀ ਦੇ ਹੀ ਸਾਬਕਾ ਵਿਦਿਆਰਥੀ ਹਨ।ਉਨ੍ਹਾਂ ਦੱਸਿਆ ਕਿ ਡਾ. ਕੌਰ ਯੂਨੀਵਰਸਿਟੀ ਵਿਖੇ ਵਿਦਿਆਰਥੀ-ਪੜ੍ਹਾਈ ਨਾਲ ਸਬੰਧਤ ਪੰਜ ਮਹੀਨਿਆਂ ਲਈ ਆਪਣਾ ਖੋਜ ਕਾਰਜ ਕਰਨਗੇ ।ਉਹ ਇਸ ਸਮੇਂ ਦੌਰਾਨ ਵਿਦਿਆਰਥੀਆਂ ਨਾਲ ਪ੍ਰਯੋਗੀ ਅਤੇ ਥਿਊਰੀ ਕਲਾਸਾਂ ਸਬੰਧੀ ਵਿਚਾਰ ਚਰਚਾ ਵੀ ਕਰਨਗੇ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply