ਅੰਮ੍ਰਿਤਸਰ, 1 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਯੂ.ਜੀ.ਸੀ ਦੀ ਸਵੱਛ ਭਾਰਤ ਸਕੀਮ ਤਹਿਤ, ਕਲਾਸਾਂ ਦੀ ਸਫਾਈ ਦਾ ਮੁਕਾਬਲਾ ਨੂੰ ਪੰਜਾਬ ਸਕੂਲ ਆਫ ਇਕਨਾਮਿਕਸ ਵਿਚ ਕਰਵਾਇਆ ਗਿਆ, ਜਿਸ ਵਿਚ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਵੱਧ ਚੜ੍ਹ ਦੇ ਹਿੱਸਾ ਲਿਆ। ਮੁਕਾਬਲੇ ਦੌਰਾਨ ਸਬੰਧਤ ਕਲਾਸਾਂ ਦੇ ਵਿਦਿਆਰਥੀਆਂ ਨੇ ਦੀਵਾਰਾਂ, ਬੈਜ਼ਚ, ਵਾਈਟ/ਬਲੈਕ ਬੋਰਡ, ਸਵਿਚ ਬੋਰਡ, ਲੈਕਚਰ ਸਟੈਜ਼ਡ ਅਤੇ ਆਲੇ ਦੁਆਲੇ ਦੀ ਸਾਫ੍ਰਸਫਾਈ ਕੀਤੀ ਅਤੇ ਕਈ ਰੁੱਖ ਵੀ ਲਗਾਏ। ਮੁਖੀ, ਵਿਭਾਗ ਦੀ ਨਿਗਰਾਨੀ ਹੇਠ ਗਠਿਤ ਕਮੇਟੀ ਦੁਆਰਾ ਕਲਾਸਾਂ ਦਾ ਦੌਰਾ ਕੀਤਾ ਅਤੇ ਸਫਾਈ ਦੇ ਮਾਪਦੰਡਾਂ ਦਾ ਨਿਰੀਖਣ ਕੀਤਾ ਗਿਆ।ਸਮੂਹ ਵਿਚਾਰ ਵਟਾਂਦਰੇ ਤੋਜ਼ ਬਾਅਦ ਕਮੇਟੀ ਨੇ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਜਿਸ ਵਿਚ ਐਮ.ਐਸ.ਸੀ (ਆਨਰਗ਼ ਸਕੂਲ) ਇਕਨਾਮਿਕਸ, ਸਮੈਸਟਰ ਤੀਜਾ ਅਤੇ ਬੀ.ਐਸ.ਸੀ. (ਆਨਰਗ਼ ਸਕੂਲ) ਇਕਨਾਮਿਕਸ, ਸਮੈਸਟਰ ਪੰਜਵਾਂ ਦੇ ਵਿਦਿਆਰਥੀਆਂ ਨੇ ਬਾਜੀ ਮਾਰੀ। ਇਸ ਮੌਕੇ ਤੇ ਡਾ. ਅਮਰਜੀਤ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਦੋਹਾਂ ਕਲਾਸਾਂ ਦੇ ਸੀ.ਆਰਗ਼. ਨੂੰ ਸਾਂਝੀ ਟਰਾਫੀ ਪ੍ਰਦਾਨ ਕੀਤੀ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media