Saturday, April 25, 2026

ਖਾਣ-ਪੀਣ ਦੀਆਂ ਆਦਤਾਂ ਤੇ ਕਸਰਤ ਰਾਹੀਂ ਦਿਲ ਦੀਆਂ ਬਿਮਾਰੀਆਂ ਤੋਂ ਬਚੋ – ਡਾ. ਜੈ ਸਿੰਘ

PPN0210201521
ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ‘ਸਿਹਤਮੰਦ ਦਿਲ ਹਰ ਕਿਸੇ ਲਈ, ਹਰ ਥਾਂ।’ ਇਸ ਮੰਤਵ ਨੂੰ ਮੁੱਖ ਰੱਖਦਿਆਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਜੈ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਜੈ ਸਿੰਘ ਨੇ ਕਿਹਾ ਕਿ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਕਸਰਤ ਰਾਹੀਂ ਦਿਨ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਿਆਂ ਵਿਚ ਮੁੱਖ ਬਿਮਾਰੀਆਂ ਦਾ ‘ਨੈਸ਼ਨਲ ਨਾਨ ਕਮਿਊਨੀਕੇਬਲ ਡਿਸੀਜ਼ ਪ੍ਰੋਗਰਾਮ’ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਦਿਲ ਦੇ ਰੋਗ, ਕੈਂਸਰ ਤੇ ਸ਼ੂਗਰ ਨੂੰ ਨਾਨ ਕਮਿਊਨੀਕੇਬਲ ਬਿਮਾਰੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ 2 ਲੱਖ ਲੋਕਾਂ ਦੀ ਦਿਲ ਦੀ ਸਰਜਰੀ ਹੋ ਰਹੀ ਹੈ ਜਿਸ ਵਿਚ ਹਰ ਸਾਲ 25 ਤੋਂ 30 ਫੀਸਦੀ ਦਾ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਵਿਸ਼ਵ ਵਿਚ 1.80 ਲੱਖ ਲੋਕਾਂ ਦੀ ਮੌਤ ਦਿਲ ਦੀ ਬਿਮਾਰੀ ਨਾਲ ਹੁੰਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਦੀਪ ਕੌਰ ਨੇ ਕਿਹਾ ਕਿ ਔਰਤਾਂ ਨੂੰ 30 ਤੋਂ 40 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈੱਕਅੱਪ ਅਤੇ ਸਾਰੇ ਟੈਸਟ ਸਮੇਂ-ਸਮੇਂ ‘ਤੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਬਿਮਾਰੀ ਹੋਣ ਤੋਂ ਪਹਿਲਾਂ ਹੀ ਪਰਹੇਜ਼ ਤੇ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਆਪਣੇ ਸਰੀਰ ਦੇ ਭਾਰ ਮੁਤਾਬਿਕ ਹੀ ਕੈਲਰੀਸ ਦਾ ਸੇਵਨ ਕਰਨਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ. ਰਜਿੰਦਰ ਅਰੋੜਾ ਨੇ ਕਿਹਾ ਕਿ ਖਾਣੇ ਵਿਚ ਉਮਰ ਦੇ ਹਿਸਾਬ ਨਾਲ ਤੇਲ, ਦੇਸੀ ਘਿਓ ਅਤੇ ਰਿਫਾਇੰਡ ਦੀ ਮਾਤਰਾ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇਲ ਦੀ ਬਦਲੀ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਆਰ. ਐਸ ਸੇਠੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ, ਡਾ. ਮਨਿੰਦਰ ਸਿੰਘ, ਡਾ. ਸੰਦੀਪ ਅਗਰਵਾਲ, ਜ਼ਿਲ੍ਹਾ ਬੀ. ਸੀ. ਸੀ ਫੈਸੀਲੀਟੇਟਰ ਸ੍ਰੀ ਆਰੂਸ਼ ਭੱਲਾ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply