Thursday, April 23, 2026

ਦਿੱਲੀ ਕਮੇਟੀ ਵੱਲੋਂ ਸ਼ੁੱਧ ਬਾਣੀ ਪੜਣ ਲਈ – ਪਾਠ ਬੋਧ ਸਮਾਗਮ ਦੀ ਅਰੰਭਤਾ

PPN0210201520

ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹੀਨੇ ਤਕ ਚਲਣ ਵਾਲੇ ਸ਼ੁੱਧ ਪਾਠ ਬੋਧ ਸਮਾਗਮ ਦੀ ਅੱਜ ਅਰੰਭਤਾ ਕੀਤੀ ਗਈ। 22 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਦਿੱਲੀ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਅੱਜ ਸੈਂਕੜੇ ਸੰਗਤਾਂ ਨੇ ਸ਼ੁੱਧ ਪਾਠ ਕਰਨ ਦੀ ਜੁਗਤ ਦੀ ਜਾਣਕਾਰੀ ਬੜੇ ਹੀ ਵਿਸ਼ਤਾਰ ਨਾਲ ਪ੍ਰਾਪਤ ਕੀਤੀ। ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੰਗਰ ਹਾਲ ਵਿੱਖੇ 31 ਅਕਤੂਬਰ ਤਕ ਚਲਣ ਵਾਲੇ ਸਮਾਗਮ ਵਿੱਚ ਸ਼ੁੱਧ ਪਾਠ ਕਰਨ ਦੀ ਜਾਨਕਾਰੀ ਪ੍ਰਮੁੱਖ ਵਿਦਿਵਾਨਾਂ ਵੱਲੋਂ ਰੋਜ਼ਾਨਾਂ 4 ਵਜੇ ਸ਼ਾਮ ਤੋਂ ਰਾਤ 9 ਵਜੇ ਤਕ ਦਿੱਤੀ ਜਾਵੇਗੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ੁੱਧ ਬਾਣੀ ਪੜ੍ਹਨ ਲਈ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਜ਼ਰੂਰੀ ਦੱਸਦੇ ਹੋਏ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਦਿੱਲੀ ਵਿੱਖੇ 1990, 1993 ਤੋਂ ਬਾਅਦ ਹੁਣ 2015 ਵਿੱਚ ਹੋ ਰਹੇ ਇਸ ਸਮਾਗਮ ਨੂੰ ਦਿੱਲੀ ਦੀਆਂ ਸੰਗਤਾਂ ਲਈ ਚੰਗਾ ਉਪਰਾਲਾ ਵੀ ਐਲਾਨਿਆ। ਕਮੇਟੀ ਵੱਲੋਂ ਸਹਿਜ ਪਾਠ ਕਰਨ ਦਾ ਰੁਝਾਨ ਸੰਗਤਾਂ ਵਿੱਚ ਪੈਦਾ ਕਰਨ ਉਪਰੰਤ ਸ਼ੁੱਧ ਬਾਣੀ ਪੜ੍ਹਨ ਵਾਸਤੇ ਵਿਦਿਵਾਨੀ ਸਿਖਿਆ ਨੂੰ ਜੀ.ਕੇ. ਨੇ ਜ਼ਰੂਰੀ ਦੱਸਿਆ। ਉਨ੍ਹਾਂ ਨੇ ਆਸ਼ ਜਤਾਈ ਕਿ ਜਿਸ ਤਰੀਕੇ ਸਹਿਜ ਪਾਠ ਸੰਗਤਾਂ ਵੱਲੋਂ ਘਰ ਵਿੱਚ ਪੋਥੀਆਂ ਰਾਹੀਂ ਕਰਨ ਦਾ ਰੁਝਾਨ ਸਹਿਜੇ -ਸਹਿਜੇ ਵੱਧ ਰਿਹਾ ਹੈ ਉਸ ਦਿਸ਼ਾਵਿੱਚ ਸੰਗਤਾਂ ਨੂੰ ਸ਼ੁੱਧ ਗੁਰਬਾਣੀ ਪੜ੍ਹਨ ਦੀ ਸਮਝ ਵਿਕਸਿਤ ਕਰਨ ਵਾਸਤੇ ਉਕਤ ਸਮਾਗਮ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਵੱਲੋਂ ਸਮਾਗਮ ਵਿੱਚ ਭਾਗ ਲੈਣ ਵਾਲੀਆ ਸੰਗਤਾਂ ਨੂੰ ਪੋਥੀਆਂ ਕਮੇਟੀ ਵੱਲੋਂ ਦੇਣ ਦੀ ਜਾਣਕਾਰੀ ਦਿੰਦੇ ਹੋਏ ਬਾਣੀ ਅਤੇ ਬਾਣੇ ਨਾਲ ਜੁੜਨ ਵਾਸਤੇ ਸੰਗਤਾਂ ਨੂੰ ਇਸ ਸਮਾਗਮ ਵਿੱਚ ਰੋਜ਼ਾਨਾ ਹਾਜ਼ਰੀ ਭਰਨ ਦੀ ਵੀ ਅਪੀਲ ਕੀਤੀ। ਜੀ. ਕੇ. ਅਤੇ ਸਿਰਸਾ ਵੱਲੋਂ ਇਸ ਮੌਕੇ ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ, ਪਾਠ ਬੋਧ ਦੀ ਸੇਵਾ ਨਿਭਾਉਣ ਵਾਲੇ ਵਿਦਿਵਾਨ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ ਦਮਦਮੀ ਟਕਸਾਲ, ਸੰਤ ਦਰਸ਼ਨ ਸਿੰਘ ਤੇ ਸੰਤ ਜਸਵਿੰਦਰ ਸਿੰਘ ਨਿਰਮਲ ਸੰਪ੍ਰਦਾਇ, ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਅਤੇ ਗਿਆਨੀ ਸੁਰਜੀਤ ਸਿੰਘ ਮਹਿਰੋਂ ਵਾਲੇ ਦਾ ਵੀ ਸਨਮਾਨ ਕੀਤਾ ਗਿਆ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਵੱਲੋਂ ਸਟੇਜ਼ ਸਕੱਤਰ ਦੀ ਸੇਵਾ ਬਖੂਬੀ ਨਿਭਾਈ ਗਈ। ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਵੀ ਇਸ ਮੌਕੇ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply