Thursday, September 24, 2026

ਆਰ.ਟੀ.ਸੀ ਜੋਨਲ ਵਰਕਸ਼ਾਪ ਦਾ ਆਯੋਜਨ

PPN0610201502ਬਠਿਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਆਰ.ਵੀ.ਡੀ.ਏ.ਵੀ ਸੀਨੀ.ਸਕੈਂ ਪਬਲਿਕ ਸਕੂਲ ਬਠਿਂਡਾ ਵਿਖੇ ਡੀ.ਏ.ਵੀ.ਕਾਲਜ ਮੈਨੇਜਿੰਗ ਕਮੇਟੀ (ਨਵੀਂਦਿੱਲੀ) ਦੀਆਂ ਹਿਦਾਇਤਾਂ ਦੇ ਅਨੁਸਾਰ ਆਰ.ਟੀ.ਸੀ.ਜੋਨਲ ਲੈਵਲ ਵਰਕਸ਼ਾਪ ਦੇ ਦੂਸਰੇ ਗੇੜ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਬੱਚਿਆਂ ਦੀ ਵਿਸ਼ੇ ਪ੍ਰਤੀ ਰੁਚੀ ਨੂੰ ਵਧਾਉਣ ਅਤੇ ਅਸਾਨ ਤਰੀਕਿਆਂ ਦੁਆਰਾ ਬੱਚਿਆਂ ਦੇ ਪੱਧਰ ਦੇ ਅਨੂਕੂਲ ਬਨਾਉਣ ਹਿੱਤ ਹਿਸਾਬ, ਬਾਇਓ, ਕਮਿਸਟਰੀ, ਫਜਿਕਸ ਅਤੇ ਕਮਰਸ ਵਿਸ਼ਿਆਂ ਦੇ 9 ਸਕੂਲਾਂ ਦੇ45 ਅਧਿਆਪਕਾਂ ਨੇ ਭਾਗ ਲਿਆ।ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਵੱਖ-2 ਵਿਸ਼ਿਆਂ ਲਈ ਰਿਸੋਰਸ ਪਰਸਨ ਵਜੋਂ ਪਹੁੰਚੇ ਅਧਿਆਪਕਾਂ ਨੇ ਬੜੇ ਬਹੁਮੁੱਲੇ ਵਿਚਾਂਰਾਂ ਨਾਲ ਬੱਚਿਆਂ ਦੇ ਪੱਧਰ ਤੇ ਜਾ ਕੇ ਸਿੱਖਿਆ ਨੂੰ ਅਸਾਨ ਬਨਾਉਣ ਦੇ ਢੰਗ ਸਮਝਾਏ।ਵੱਖ-2 ਵਿਸ਼ਿਆਂ ਲਈ ਆਏ ਰੀਸੋਰਸ ਪਰਸਨ :ਹਿਸਾਬ ਵਿਸ਼ੇ ਲਈ ਦਰਵਾਰਾ ਸਿੰਘ, ਫਜਿਕਸ ਦੇ ਮਲਿਕ ਮੋਹਣ, ਬਾਇਓ ਦੇ ਐਚ.ਪਾਂਡੇ, ਕਮਿਸਟਰੀ ਦੇ ਦਨੇਸ਼ ਬਾਂਸਲ ਅਤੇ ਕਮਰਸ ਦੇ ਬਿਨੇ ਕੁਮਾਰ ਸਨ।  ਪ੍ਰਿੰਸੀਪਲ ਮੈਡਮ ਡਾ.ਸਤਵੰਤ ਭੁੱਲਰ ਜੀ ਨੇ ਅਜਹੀਆਂ ਵਰਕਸ਼ਾਪਾਂ ਦੀ ਸਾਰਥਕਤਾ ,ਅਤੇ ਲੋੜ ਦੇ ਮਹੱਤਵ ਨੂੰ ਅੱਜ ਦੇ ਸਮੇਂ ਦੀ ਮੰਗ ਦੇ ਅਨੁਕੂਲ ਦੱਸਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਬੱਚਿਆਂ ਦੇ ਬਹੁਪੱਖੀ ਵਿਕਾਸ ਦੇ ਚਲਦਿਆਂ ਇਹ ਜਰੂਰੀ ਬਣ ਗਿਆ ਹੈ ਕਿ ਬੱਚਿਆਂ ਦੀ ਪੜਾਈ ਪ੍ਰਤੀ ਰੁਚੀ ਪੈਦਾ ਕਰਨ ਲਈ ਅਤੇ ਹਰ ਬੱਚੇ ਦੇ ਬੋਧਿਕ ਪੱਧਰ ਅਨੁਸਾਰ ਅਸਾਨ ਵਿਧੀਆਂ ਨੂੰ ਅਧਿਆਪਨ ਸ਼ੈਲੀ ਦਾ ਹਿੱਸਾ ਬਣਾਇਆ ਜਾਵੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply