Sunday, March 15, 2026

ਰਿਆੜਕੀ ਕਾਲਜ ਦੇ 334 ਵਿਦਿਆਰਥੀ ਵੀਰ ਭੁਪਿੰਦਰ ਸਿੰਘ ਵਲੋਂ ਸਨਮਾਨਿਤ

ਸੰਗਤਾਂ ਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦਾ ਦਿੱਤਾ ਉਪਦੇਸ਼

PPN0610201504

ਬਟਾਲਾ, 6 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਦੇ ਸ਼ਾਤੀ ਨਿਕੇਤਨ ਵਜ਼ੋਂ ਜਾਣੇ ਜ਼ਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਵਿਦਿਆਰਥੀਆਂ ਵੱਲੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਧਾਰਮਿਕ ਪ੍ਰੀਖਿਆ ਵਿਚ ਕੀਤੀ ਗਈ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਕਾਲਜ ਦੇ ਮਦਰ ਟਰੇਸਾ ਹਾਲ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੰਸਾਰ ਪ੍ਰਸਿੱਧ ਸੰਸਥਾਂ ‘ਦਿ ਲਿਵਿੰਗ ਟਰੈਯਰ, ਦੇ ਸੰਸਥਾਪਕ, ਉਘੇ ਲੇਖਕ ਅਤੇ ਰਾਗੀ ਵੀਰ ਭੁਪਿੰਦਰ ਸਿੰਘ ਜੀ ਅਮਰੀਕਾ ਵਾਲਿਆਂ ਨੇ ਕੀਤੀ। ਸਮਾਗਮ ਦੇ ਆਰੰਭ ਵਿੱਚ ਵੀਰ ਭੁਪਿੰਦਰ ਸਿੰਘ ਜੀ ਨੇ ਕੀਰਤਨ ਅਤੇ ਕਥਾ ਵਿਖਿਆਨ ਦੁਆਰਾ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਆਖਿਆ ਕਰਦਿਆਂ ਸੰਗਤ ਰੂਪ ਵਿੱਚ ਵਿਦਿਆਰਥੀਆਂ ਨਾਲ ਗੁਰਮਿਤ ਵਿਚਾਰਾਂ ਦੀ ਸਾਂਝ ਪਾੳਂਦਿਆਂ ਹੋਇਆਂ ਵਿਦਿਆਂਰਥੀਆਂ ਨੂੰ ਗੁਰਬਾਣੀ ਦੀ ਮਹਾਨਤਾ ਦੱਸਦੇ ਹੋਏ ਜਿੰਦਗੀ ਦੇ ਅਹਿਮ ਤਜੱਰਬੇ ਸਾਂਝੇ ਕੀਤੇ। ਵੀਰ ਭੁਪਿੰਦਰ ਜੀ ਨੇ ਕਿਹਾ ਕਿ ਸਾਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੀ ਜਰੂਰ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਉਹਨਾਂ ਦੇ ਨਾਲ ਕਾਲਜ ਦੇਖਣ ਲਈ ਉਚੇਚੇ ਤੌਰ ਤੇ ਕੁਵੈਤ ਅਤੇ ਦਿੱਲੀ ਤੋਂ ਵੀ ਕੁੱਝ ਸਿੱਖ ਪਰਿਵਾਰ ਵੀ ਹਾਜ਼ਰ ਸਨ।ਸਮਾਗਮ ਦੇ ਦੂਸਰੇ ਪੜਾਅ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚੋਂ ਮੱਲਾਂ ਮਾਰਨ ਵਾਲੇ ਰਿਆੜਕੀ ਸੰਸਥਾਂ ਦੇ 334 ਵਿਦਿਆਰਥੀਆਂ ਨੂੰ ਵੀਰ ਭੁਪਿੰਦਰ ਸਿੰਘ ਜੀ ਦੇ ਮੁਬਾਰਕ ਹੱਥੋਂ ਸਨਮਾਨ ਕੀਤਾ ਗਿਆ।ਖਾਸ ਇਨਾਮੀ ਚਿੰਨ ਵੀ ਪ੍ਰਧਾਨ ਕੀਤੇ ਗਏ।ਇਨਾਮ ਵੰਡ ਸਮਾਰੋਹ ਤੋਂ ਉਪਰੰਤ ਵੀਰ ਭੁਪਿੰਦਰ ਸਿੰਘ ਜੀ ਨੂੰ ਵਿਦਿਆਰਥੀਆਂ ਵੱਲੋਂ ਸਮਾਜਿਕ, ਗੁਰਮਤਿ, ਗੁਰਬਾਣੀ ਵਿਸ਼ਿਆਂ ਤੇ ਵੱਖ ਵੱਖ ਪ੍ਰਸ਼ਨ ਪੁੱਛ ਗਏ, ਜਿਨਾਂਂ ਦੇ ਵੀਰ ਭੁਪਿੰਦਰ ਸਿੰਘ ਜੀ ਵੱਲੋਂਂ ਬਹੁਤ ਉੱਤਮ ਤੇ ਸਰਲ ਢੰਗ ਨਾਮ ਉੱਤਰ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਸਵਰਨ ਸਿੰਘ ਜੀ ਵਿਰਕ ਵੱਲੋਂ ਵੀਰ ਭੁਪਿੰਦਰ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਸਨਮਾਨ ਕਰਦਿਆਂ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਪਰਮਜੀਤ ਸਿੰਘ ਕਾਹਲੋਂ, ਸz. ਮਹਿੰਦਰ ਸਿੰਘ, ਸz. ਕੁਲਵੰਤ ਸਿੰਘ ਰਿਆੜ, ਸੇਵਾ ਸਿੰਘ ਸਲਾਹਪੁਰ, ਸਰਵਣ ਸਿੰਘ ਨੱਤ, ਗੁਰਬੀਰ ਸਿੰਘ ਰਿਆੜ, ਗੁਰਮੀਤ ਸਿੰਘ ਹਰਚੋਵਾਲ, ਬੀਬੀ ਸੁਖਵਿੰਦਰ ਕੌਰ ਮਠੋਲਾ, ਗਗਨਦੀਪ ਸਿੰਘ ਵਿਰਕ, ਬੀਬੀ ਸਤਿੰਦਰ ਕੌਰ ਤੁਗਲਵਾਲਾ, ਮੈਡਮ ਲਖਵਿੰਦਰ ਕੌਰ, ਮੈਡਮ ਰਾਜਬੀਰ ਕੌਰ, ਮੈਡਮ ਬਲਵਿੰਦਰ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਲਕਸ਼ਮੀ ਕਾਲੀਆ, ਬੀਬੀ ਰਾਜਵਿੰਦਰ ਕੌਰ ਭਾਮ, ਹਰਵਿੰਦਰ ਸਿੰਘ ਸੋਢੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply