Sunday, March 15, 2026

ਸਿੱਖੀ ਦੀ ਪਹਿਚਾਣ ਸਿਰ ‘ਤੇ ਜੂੜਾ ਅਤੇ ਮੁੱਖ ‘ਤੇ ਉੜਾ – ਭਾਈ ਗੁਰਇਕਬਾਲ ਸਿੰਘ

ਮੁੜ ਸਿੱਖੀ ਸਰੂਪ ਚ’ ਵਾਪਸ ਆਉਣ ਵਾਲੇ 82 ਨੋਜਵਾਨ ਸਨਮਾਨਿਤ

PPN0610201507

ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ) ‘350 ਸਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ ਨਾਲ ਲਹਿਰ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਚਲਾਈ ਜਾ ਰਹੀ ਲਹਿਰ ਸਿੱਖੀ ਸਰੂਪ ਮੇਰਾ ਅਸਲੀ ਰੂਪ ਤਹਿਤ ਉਨ੍ਹਾਂ ਪਤਿਤ ਨੋਜਵਾਨ ਵੀਰਾਂ ਨੂੰ ‘ਸਿੱਖੀ ਸਰੂਪ ਮੇਰਾ ਅਸਲੀ ਰੂਪ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ 350 ਸਾਲਾ ਲਹਿਰ ਨੂੰ ਸਬੰਧਤ ਦੀਵਾਨ ਵੀ ਸਜਾਏ ਗਏ।ਜਿਸ ਦੌਰਾਨ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਬੀਬੀ ਪ੍ਰਮਜੀਤ ਕੌਰ ਪੰਮਾਂ ਭੈਣ ਜੀ, ਭਾਈ ਗੁਰਵਿੰਦਰ ਸਿੰਘ ਰਿੰਕੂ ਅਤੇ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਦੀ ਹਾਜ਼ਰੀ ਭਰਦਿਆਂ ਹੋਇਆਂ ਭਾਈ ਗੁਰਇਕਬਾਲ ਸਿੰਘ ਨੇ ਸਿੱਖੀ ਦੀ ਪਹਿਚਾਣ ‘ਸਿਰ ‘ਤੇ ਜੂੜਾ ਅਤੇ ਮੁਖ ‘ਤੇ ਉੜਾ’ ਦੱਸਦਿਆਂ ਸੰਗਤਾਂ ਨੂੰ ਕੇਸਾਧਾਰੀ ਹੋਣ ਤੇੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਪੰਜਾਬੀ ਵਿਰਸੇ ਨਾਲ ਜੁੜਣ ਦੀ ਅਪੀਲ ਕੀਤੀ।
ਭਾਈ ਸਾਹਿਬ ਨੇ ਦੱਸਿਆ ਕਿ 350 ਸਾਲ ਸਿੱਖੀ ਸਰੂਪ ਦੇ ਨਾਲ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ, ਜਿਸ ਵਿੱਚ 702 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ, ਜਿੰਨਾਂ ਨੂੰ ਟਰੱਸਟ ਵਲੋਂ ਕਕਾਰ ਭੇਟਾ ਰਹਿਤ ਦਿਤੇ ਗਏ।ਇਸ ਮੌਕੇ ਪਿੰਡ ਸ਼ਹਿਰ ਦੀਆ ਸੰਗਤਾਂ ਤੋਂ ਇਲਾਵਾ ਦਿੱਲੀ, ਜਲੰਧਰ, ਸਹਾਰਨਪੁਰ, ਲੁਧਿਆਣਾ, ਕਾਨਪੁਰ ਅਤੇ ਹੋਰ ਸ਼ਹਿਰਾਂ ਦੀਆਂ ਹਜ਼ਾਰਾ ਸੰਗਤਾਂ ਨੇ ਹਾਜ਼ਰੀ ਭਰੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply