ਬਟਾਲਾ, 7 ਅਕੂਤਬਰ (ਨਰਿੰਦਰ ਬਰਨਾਲ) – ਅੱਜ ਬਟਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵਦੇਸ਼ੀ ਅਪਨਾਉਣ ਵਾਲੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੂੰ ਵਿਦੇਸ਼ੀ ਚੀਜ਼ਾਂ ਦਾ ਤਿਆਗ ਕਰਕੇ ਸਵਦੇਸ਼ੀ ਚੀਜ਼ਾਂ ਵਰਤਣ ਤੇ ਆਪਣੇ ਦੇਸ਼ ਦਾ ਸਤਿਕਾਰ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਸੰਚਾਲਕ ਸੰਦੀਪ ਸਲਹੋਤਰਾ ਅਤੇ ਅਰੁਣ ਅਗਰਵਾਲ ਨੇ ਬੱਚਿਆਂ ਨੂੰ ਦੇਸ਼ੀ ਵਿਦੇਸ਼ੀ ਚੀਜਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ‘ਤੇ ਉਹਨਾਂ ਨਾਲ ਕਮਲਜੀਤ ਸਿੰਘ, ਤਰਿਪਤਾ ਅਤੇ ਸਵਦੇਸ਼ੀ ਜਾਗਰਣ ਮੰਚ ਦੇ ਮੈਂਬਰ ਅਤੇ ਸਕੂਲ ਸਟਾਫ ‘ਤੇ ਵਿਦਿਆਰਥੀਆਂ ਆਦਿ ਹਾਜ਼ਰ ਸਨ।
Check Also
ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …
Punjab Post Daily Online Newspaper & Print Media