ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ ਸੱਗੂ) ਇਸ ਮਹੀਨੇ ਦੀ 9 ਅਕਤੂਬਰ ਨੂੰ ਰਲੀਜ਼ ਹੋਰ ਹੀ ਪੰਜਾਬੀ ਫਿਲਮ ਦਿਲਦਾਰੀਆਂ ਦੀ ਪ੍ਰਮੋਸ਼ਨ ਫਿਲਮ ਦੀ ਟੀਮ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ।ਸਥਾਨਕ ਹੋਟਲ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਫਿਲਮ ਦੇ ਹੀਰੋ ਜੱਸੀ ਗਿੱਲ ਅਤੇ ਹੀਰੋਇਨ ਸਾਗਰਿਕਾ ਘਟਗੇ ਪੱਤਰਕਾਰਾਂ ਦੇ ਰੂਬਰੂ ਹੋਏ।ਇਸ ਮੌਕੇ ਜੱਸੀ ਗਿੱਲ ਨੇ ਦੱਸਿਆ ਕਿ ਦਿਲਦਾਰੀਆਂ ਫਿਲਮ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ।ਜਿਸ ਵਿੱਚ ਉਨਾਂ ਨੇ ਹੀਰੋ ਦਾ ਰੋਲ ਕੀਤਾ ਹੈ ਅਤੇ ਹੀਰੋਇਨ ਸਾਗਰਿਕਾ ਪੇਂਡੂ ਕੁੜੀ ਪਾਲੀ ਦਾ ਰੋਲ ਨਿਭਾਅ ਰਹੀ ਹੈ।ਉਨਾਂ ਕਿਹਾ ਕਿ ਇਸ ਫਿਲਮ ਦੀ ਕਹਾਣੀ ਅਜੋਕੇ ਹਾਲਾਤਾਂ ‘ਤੇ ਅਧਾਰਿਤ ਹੈ ਜਦ ਵਿਦੇਸ਼ ਜਾਣ ਦਾ ਰੁਝਾਣ ਵੱਧਦਾ ਜਾ ਰਿਹਾ ਹੈ।ਕਹਾਣੀ ਵਿੱਚ ਉਹ ਅੰਮ੍ਰਿਤਸਰ ਅਤੇ ਪਾਲੀ ਬਠਿੰਡਾ ਤੋਂ ਚੰਡੀਗੜ੍ਹ ਪੜਣ ਆਉਂਦੇ ਹਨ ਅਤੇ ਉਥੇ ਉਨਾਂ ਦਾ ਮੇਲ ਹੁੰਦਾ ਹੈ।ਫਿਲਮ ਵਿੱਚ ਗੁੱਗੂ ਗਿੱਲ ਪਾਲੀ ਦੇ ਪਿਤਾ ਦੇ ਰੋਲ ਵਿੱਚ ਹਨ ਅਤੇ ਚੰਡੀਗੜ ‘ਚ ਰਹਿੰਦੀ ਪੁਤਰਾਂ ਵਾਂਗ ਪਾਲ ਪੋਸ ਕੇ ਵੱਡੀ ਕੀਤੀ ਕੁੜੀ ਪਾਲੀ ਦਾ ਪਿਤਾ ਨਾਲ ਸਨੇਹ ਬਾਪ ਬੇਟੀ ‘ਚ ਨੇੜਲੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ।ਉਨਾਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਬਠਿੰਡਾ, ਚੰਡੀਗੜ ਅਤੇ ਨਿਊਜ਼ੀਲੈਂਡ ਦਅਿਾਂ ਆਕਰਸ਼ਕ ਲੋਕੇਸ਼ਨਾਂ ‘ਤੇ ਕੀਤੀ ਗਈ ਹੈ।
ਵਿਦੇਸ਼ ਜਾਣ ਦੀ ਤਾਂਘ ਜੋ ਕਾਮੇਡੀ ਪੈਦਾ ਹੁੰਦੀ ਹੈ, ਉਹ ਬੱਸ ਡਰਾਇਵਰ ਬਣੇ ਬੀਨੂ ਢਿਲੋਂ ਤੇ ਕਰਮਜੀਤ ਅਨਮੋਲ ਦੁਆਲੇ ਘੁੰਮਦੀ ਹੈ।ਹੀਰੋਇਨ ਸਾਗਰਿਕਾ ਨੇ ਦੱਸਿਆ ਕਿ ਉਹ ਮੁੰਬਈ ਦੀ ਜੰਮਪਾਲ ਹੈ ਪਰ ਹੋਰਨਾਂ ਭਾਸ਼ਾਵਾਂ ਤੇ ਕਲਚਰ ਦੀਆਂ ਫਿਲਮਾਂ ਦੇ ਚੁਣੌਤੀਪੂਰਨ ਰੋਲ ਨਿਭਾੳਣਾ ਉਨਾਂ ਦਾ ਸ਼ੌਕ ਹੈ ਅਤੇ ਇਹ ਫਿਲਮ ਉਨਾਂ ਚੰਗੀ ਸਕਰਿਪਟ ਕਰਕੇ ਸਾਈਨ ਕੀਤੀ ਸੀ ਅਤੇ ਉਮੀਦ ਹੈ ਕਿ ਸਾਰਿਆਂ ਨੂੰ ਪਾਸੰਦ ਆਏਗੀ।ਉਨਾਂ ਕਿਹਾ ਕਿ ਪੰਜਾਬੀ ਨਾ ਜਾਣਦੀ ਹੋਣ ਕਰਕੇ ਫਿਲਮ ਡਾਇਰੈਕਟਰ ਨੇ ਕਾਫੀ ਮਿਹਨਤ ਨਾਲ ਉਨਾਂ ਨੂੰ ਨਾ ਸਿਰਫ ਪੰਜਾਬੀ ਬੋਲਣ ‘ਚ ਸਹਿਯੋਗ ਦਿਤਾ ਬਲਕਿ ਉਸ ਦਾ ਸਹੀ ਉਚਾਰਣ ਵੀ ਦੱਸਿਆ।ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਮੌਕਾ ਮਿਲਿਆ ਤਾਂ ਹੋਰ ਵੀ ਪੰਜਾਬੀ ਫਿਲਮਾਂ ਜਰੂਰ ਕਰੇਗੀ।ਫਿਲਮ ਦੇ ਡਾਇਰੈਕਟਰ ਮੌਟੀ ਸ਼ੁਰ, ਰਕੇਸ਼ ਠੱਕਰ ਹਨ ਅਤੇ ਮਿਊਜਕ ਜਤਿੰਦਰ ਸ਼ਾਹ ਦਾ ਹੈ।ਫਿਲਮ ਦੀ ਕਹਾਣੀ ਜਗਦੀਪ ਸਿੱਧੂ ਦੀ ਲਿਖੀ ਹੈ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media