11 ਅਕਤੂਬਰ ਨੂੰ ਭਾਈ ਬਖਤੌਰ ਵਿਖੇ ਮਨਾਈ ਜਾਵੇਗੀ ਵਰ੍ਹੇਗੰਢ
ਬਠਿੰਡਾ, 7 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਦੇਸ਼ ਦੀ ਆਜਾਦੀ ਲਈ ਲੜਾਈਆਂ ਲੜਨ ਵਾਲੇ ਸਾਬਕਾ ਫੌਜੀਆਂ ਵੱਲੋਂ ਆਪਣੇ ਪਰਿਵਾਰਾਂ ਦੀ ਭਲਾਈ ਅਤੇ ਸਰਕਾਰੇ ਦਰਬਾਰੇ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕ ਪਲੇਟਫਾਰਮ ਤੇ ਇੱਕਠੇ ਹੋਣ ਦਾ ਪ੍ਰਣ ਲੈਂਦਿਆਂ 2006 ਵਿੱਚ ਪੇਂਡੂ ਸਾਬਕਾ ਫੌਜੀ ਭਲਾਈ ਸੰਸਥਾ ਮੌੜ ਖੁਰਦ ਰਜਿ. ਨੰ:454 ਕਰਵਾਈ ਗਈ ਜਿਸ ਤਹਿਤ ਹੁਣ ਤੱਕ ਸਾਬਕਾ ਫੌਜੀਆਂ ਦੇ ਪਰਿਵਾਰਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਤੀ ਸੰਘਰਸ਼ ਕੀਤੇ ਤੇ ਹੁਣ 11 ਅਕਤੂਬਰ 2015 ਨੂੰ ਜਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਦੇ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਨੇੜੇ ਦਾਣਾ ਮੰਡੀ ਵਿੱਚ ਸੰਸਥਾ ਦੀ 9ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਜਿਸ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਇਸ ਵਰ੍ਹੇਗੰਢ ਮੌਕੇ ਵਿਸ਼ੇਸ਼ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰਧਾਨ ਕਰਨੈਲ ਸਿੰਘ ਮੌੜ ਕਲਾਂ, ਜਨਰਲ ਸੈਕਟਰੀ ਬਲਕਰਨ ਸਿੰਘ ਸਿੱਧੂ, ਖਜਾਂਨਚੀ ਗੁਰਲਾਲ ਸਿੰਘ ਸੇਮਾਂ ਨੇ ਦਿੰਦਿਆਂ ਦੱਸਿਆ ਕਿ ਇਸ ਮੌਕੇ ਇੱਕ ਰੈਂਕ ਇੱਕ ਪੈਨਸ਼ਨ ਲਈ ਮਰਨ ਵਰਤ ਤੇ ਦਿੱਲੀ ਬੈਠੇ ਹੌਲਦਾਰ ਮੇਜਰ ਸਿੰਘ ਨੂੰ ਅਤੇ ਯੂਨੀਅਨ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਸਾਬਕਾ ਸੈਨਿਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਬਕਾ ਫੌਜੀਆਂ ਦੇ ਪਰਿਵਾਰਾਂ ਤੋਂ ਉਹਨਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਵਿਚਾਰ ਲਏ ਜਾਣਗੇ। ਇਸ ਦੇ ਨਾਲ ਸੰਸਥਾ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ ਜਾਵੇਗਾ ਕਿਉਂਕਿ ਅੱਜ ਦੇ ਹਾਲਾਤ ਵਿੱਚ ਸਾਬਕਾ ਫੌਜੀਆਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਉਹਨਾਂ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਆਉਣ ਤੇ ਇਸ ਵਰ੍ਹੇਗੰਢ ਵਿੱਚ ਸ਼ਾਮਲ ਹੋਣ।
Punjab Post Daily Online Newspaper & Print Media