Friday, July 24, 2026

ਬਾਬਾ ਈਸ਼ਰ ਸਿੰਘ ਜੀ ਦੀ 52ਵਾਂ ਬਰਸੀ ਸਮਾਗਮ ਨਾਨਕਸਰ ਠਾਠ ਬੜੂੰਦੀ ਵਿਖੇ ਕਰਵਾਇਆ

PPN0910201512

ਅਹਿਮਦਗੜ੍ਹ (ਸੰਦੌੜ) 9 ਅਕਤੂਬਰ (ਹਰਮਿੰਦਰ ਸਿੰਘ ਭੱਟ) – ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੀ ਹਜ਼ੂਰੀ ਸੇਵਕ ਬਾਬਾ ਈਸ਼ਰ ਸਿੰਘ ਜੀ ਦੀ 52ਵੀ ਬਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਪਿਛਲੇ 26 ਦਿਨਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ੍ਰੀ ਸੰਪਟ ਪਾਠਾਂ ਦੇ ਭੋਗ ਸੱਚਖੰਡ ਵਾਸੀ ਬਾਬਾ ਜਾਗੀਰ ਸਿੰਘ ਜੀ ਦੇ ਤਪ-ਅਸਥਾਨ ਨਾਨਕਸਰ ਠਾਠ ਮਾਨਾਂ ਪੱਤੀ ਪਿੰਡ ਬੜੂੰਦੀ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਦੀ ਦੇਖ ਰੇਖ ਪਾਏ ਗਏ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਨੇ ਦੱਸਿਆ ਦਸ ਅਖੰਡ ਪਾਠ ਸਾਹਿਬ ਤੁਕ ਤੁਕ ਵਾਲੇ ਅਤੇ 85 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਦੇ ਭੋਗਾਂ ਉਪਰੰਤ ਆਰਤੀ ਦੇ ਸ਼ਬਦਾਂ ਦੀ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਨੇ ਨਿਭਾਈ ਅਤੇ ਰਾਤ ਦੇ ਧਾਰਮਿਕ ਸਮਾਗਮ ਦੌਰਾਨ ਪੰਥ ਪ੍ਰਸਿੱਧ ਪ੍ਰਚਾਰਕਾਂ, ਕਥਾ ਵਾਚਕ, ਰਾਗੀ ਕੀਰਤਨੀਏ ਅਤੇ ਢਾਡੀ ਜਥਿਆਂ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵੱਲੋਂ ਨਾਮ ਸਿਮਰਨ ਦੁਆਰਾ ਜੀਵਨ ਨੂੰ ਸਫਲਾ ਕਰਨਾ ਅਤੇ ਗੁਰਦੇਵ ਪਰਮੇਸ਼ਰ ਦੀ ਸੇਵਾ ਕਰ ਕੇ ਸੁਚੱਜੇ ਜੀਵਨ ਜਾਚ ਦੇ ਦਰਸਾਏ ਮਾਰਗ ਤੇ ਚੱਲਣ ਦੇ ਉਪਦੇਸ਼ਾਂ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮਹਾਨ ਗੁਰਮਤਿ ਸਮਾਗਮ ਵਿਚ ਸੰਤ ਮਹਾਂਪੁਰਸ਼ ਹਰਭਜਨ ਸਿੰਘ ਜੀ, ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ, ਬਾਬਾ ਰਾਮ ਸਿੰਘ ਜੀ ਸੀਂਘੜਾ, ਬਾਬਾ ਸੇਵਾ ਸਿੰਘ ਜੀ, ਬਾਬਾ ਜਸਵੰਤ ਸਿੰਘ ਸਮਰਾਲਾ ਚੌਂਕ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ, ਬਾਬਾ ਹਰਬੰਸ ਸਿੰਘ ਮਹੰਤ, ਬਾਬਾ ਬਲਵੰਤ ਸਿੰਘ ਸੁਖਮਨੀ ਸਾਹਿਬ ਵਾਲੇ, ਬਾਬਾ ਤੇਜਿੰਦਰ ਸਿੰਘ ਜਿੰਦੂ, ਬਾਬਾ ਭਾਗ ਸਿੰਘ, ਬਾਬਾ ਪਰਮਪ੍ਰੀਤ ਸਿੰਘ, ਭਾਈ ਗੁਰਮੇਲ ਸਿੰਘ ਨੀਲੂ, ਬਾਬਾ ਜਗਜੀਤ ਸਿੰਘ ਜੀ ਗੁਰਨੇ, ਭਾਈ ਕਾਰਜ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਬਲ ਪ੍ਰੀਤ ਸਿੰਘ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਜ਼ੋਰਾਂ ਸਿੰਘ ਲੁਧਿਆਣੇ ਵਾਲੇ, ਬਾਬਾ ਤਿਰਲੋਕ ਸਿੰਘ ਮਾਲੇਰਕੋਟਲੇ ਵਾਲੇ, ਕਵੀਸ਼ਰ ਜਥਾ ਮਹਿਲ ਸਿੰਘ ਜੀ ਨੇ ਸੰਗਤਾਂ ਨੂੰ ਗੁਰੂਜਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਭਾਈ ਰਾਏ ਸਿੰਘ ਲੱਖਾ ਨੇ ਨਿਭਾਈ ਸਮਾਗਮ ਦੀ ਸਮਾਪਤੀ ਦੌਰਾਨ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਆਏ ਸੰਤਾਂ ਮਹਾਪੁਰਸ਼ਾਂ, ਕੀਰਤਨੀਏ ਜਥਿਆਂ ਤੋਂ ਇਲਾਵਾ ਦੂਰੋਂ ਨੇੜਿਉਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply