Wednesday, March 11, 2026

ਐਡਵੋਕੇਟ ਕਰਨਬੀਰ ਸਿੰਘ ਉਸਾਹਨ ਕਾਂਗਰਸ ਜਿਲਾ ਅੰਮ੍ਰਿਤਸਰ ਲੀਗਲ ਸੈਲ ਦਾ ਕਨਵੀਨਰ ਬਣੇ

karanbir Osahanਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਦੇ ਨੌਜਵਾਨ ਵਕੀਲ ਅਤੇ ਉਘੇ ਕਾਂਗਰਸੀ ਪਰਿਵਾਰ ਨਾਲ ਸਬੰਧਤ ਕਾਂਗਰਸ ਭਵਨ ਦੇ ਮੈਂਬਰ ਟਰੱਸਟੀ ਐਡਵੋਕੇਟ ਕਰਨਬੀਰ ਸਿੰਘ ਉਸਾਹਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਿਲ੍ਹਾ ਅੰਮ੍ਰਿਤਸਰ ਲੀਗਲ ਸੈਲ ਦੇ ਕਨਵੀਨਰ ਬਣਾਏ ਗਏ ਹਨ।ਇਸ ਸਬੰਧੀ ਚੇਅਰਮੈਨ ਪੰਜਾਬ ਲੀਗਲ ਸੈਲ ਸ੍ਰ. ਇੰਦਰਪਾਲ ਸਿੰਘ ਧੁੰਨਾ ਵਲੋਂ ਨਿਯੁੱਕਤੀ ਪੱਤਰ ਜਾਰੀ ਕੀਤਾ ਗਿਆ ਹੈ।ਜਿਸ ਵਿੱਚ ਸ੍ਰ. ਧੁੰਨਾ ਨੇ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਲੀਗਲ ਸੈਲ ਦੇ ਕਨਵੀਨਰ ਐਡਵੋਕੇਟ ਸੰਦੀਪ ਗੌਰਸੀ ਦੀ ਸਿਫਾਰਸ਼ ‘ਤੇ ਕੀਤੀ ਗਈ ਇਸ ਨਿਯੁੱਕਤੀ ਨਾਲ ਕਾਂਗਰਸ ਪਾਰਟੀ ਦਾ ਸੰਗਠਨ ਅਤੇ ਲੀਗਲ ਸੈਲ ਮਜ਼ਬੂੁਤ ਹੋਵੇਗਾ।ਉਨਾਂ ਆਸ ਪ੍ਰਗਟਾਈ ਕਿ ਐਡਵੋਕੇਟ ਕਰਨ ਉਸਾਹਨ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀਆਂ ਆਸ਼ਾਵਾਂ ‘ਤੇ ਪੁਰੇ ਉਤਰਨਗੇ।ਆਪਣੀ ਇਸ ਨਿਯੁੱਕਤੀ ‘ਤੇ ਕਾਂਗਰਸ ਹਾਈ ਕਮਾਂਡ ਅਤੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਰਨਬੀਰ ਸਿੰਘ ਉਸਾਹਨ ਨੇ ਕਿਹਾ ਹੈ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌੰਂਪੀ ਗਈ ਹੈ, ਉਸ ਨੂੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸੇ ਦੌਰਾਨ ਕਾਂਗਰਸ ਜਿਲਾ ਸ਼ਹਿਰੀ ਪ੍ਰਧਾਨ ਰਾਜੀਵ ਭਗਤ ਅਤੇ ਵਨੀਤ ਮਹਾਜਨ ਪ੍ਰਧਾਨ ਲੀਗਲ ਸੈਲ਼ ਕਾਂਗਰਸ ਸ਼ਹਿਰੀ ਨੇ ਇਸ ਨਿਯੁੱਕਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਰਨਬੀਰ ਉਸਾਹਨ ਨੂੰ ਮੁਬਾਰਕਾਂ ਦਿਤੀਆਂ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply