Monday, June 29, 2026

ਖਾਲੜਾ ਪੁਲਿਸ ਵਲੋ ਛੇੜ ਛਾੜ ਕਰਨ ਵਾਲਾ ਦੋਸ਼ੀ ਕਾਬੂ

PPN1210201516

ਖਾਲੜਾ, ਪੱਟੀ (ਲਖਵਿੰਦਰ ਗੋਲਣ, ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੁਲਿਸ ਥਾਣਾ ਖਾਲੜਾ ਵਿਖੇ ਘਰ ਵਿਚ ਵੜ ਕੇ ਲੜਕੀ ਨਾਲ ਛੇੜ ਛਾੜ ਕਰਨ ਦਾ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਥਾਣਾ ਖਾਲੜਾ ਦੇ ਏ.ਐਸ.ਆਈ ਸਾਹਿਬ ਸਿੰਘ ਨੇ ਦਸਿਆ ਕਿ ਪਾਲ ਕੌਰ ਪਤਨੀ ਮਲੂਕ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਸ ਕੋਲ ਬਿਆਨ ਦਰਜ਼ ਕਰਵਾਏ ਕਿ ਉਸਦੀ ਲੜਕੀ ਨਸੀਬ ਕੌਰ (ਕਾਲਪਨਿਕ ਨਾਮ) ਘਰ ਵਿਚ ਇੱਕਲੀ ਸੀ ਤਾਂ ਦੋਸ਼ੀ ਗੁਰਸਹਿਬ ਸਿੰਘ ਪੁਤਰ ਬਲਦੇਵ ਸਿੰਘ ਵਾਸੀ ਮਾੜੀ ਮੇਘਾ ਨੇ ਘਰ ਵਿਚ ਦਾਖਲ ਹੋ ਕੇ ਮੇਰੀ ਲੜਕੀ ਨਾਲ ਛੇੜ ਛਾੜ ਕਰਨ ਲੱਗਾ। ਮੈਂ ਅਚਾਨਕ ਘਰ ਵਿਚ ਆ ਗਈ ਤੇ ਰੋਲਾ ਪੈਣ ਕਾਰਨ ਦੋਸ਼ੀ ਕੰਧ ਟੱਪ ਕੇ ਭੱਜ ਗਿਆ। ਏ ਐਸ ਆਈ ਸਾਹਿਬ ਸਿੰਘ ਨੇ ਦਸਿਆ ਕਿ ਦੋਸ਼ੀ ਖਿਲਾਫ ਮੁਕਦਮਾ ਨੰ : 48 ਧਾਰਾ – 354, 452, ਅਧੀਨ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਮਨਜੀਤ ਸਿੰਘ ਮੁਖ ਮੁਨਸ਼ੀ, ਹਰਦੀਪ ਸਿੰਘ ਐਚ ਸੀ, ਬੂਟਾ ਸਿੰਘ ਐਚ ਸੀ, ਐਚ ਸੀ ਪਰਮਜੀਤ ਸਿੰਘ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply