
ਖਾਲੜਾ, ਪੱਟੀ 13 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ, ਰਣਜੀਤ ਮਾਹਲਾ) – ਜਿਲਾ ਤਰਨਤਾਰਨ ਅੰਦਰ ਪੈਦੇ ਪਿੰਡ ਘਰਿਆਲਾ ਦਾ ਇਕ ਵਿਅਕਤੀ ਜੋਗਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਘਰਿਆਲਾ ਜੋ ਕਿ ਮਾਰਕੀਟ ਕਮੇਟੀ ਤੋ ਰਿਟਾਇਰ ਹੈ ਨੇ ਲੰਮੇ ਸਮੇ ਤੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਘਰ ਵਿਚ ਰੱਖੇ ਸਨ, ਪਰ ਇਹ ਵਿਅਕਤੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੋਈ ਸੇਵਾ ਸੰਭਾਲ ਨਾ ਕਰਕੇ ਘੋਰ ਬੇਅਦਬੀ ਕਰ ਰਿਹਾ ਸੀ।ਇਹਨਾ ਸਬਦਾਂ ਦਾ ਪ੍ਰਗਟਾਵਾ ਭਾਈ ਚਾਨਣ ਸਿੰਘ ਦਰਾਜਕੇ ਅਤੇ ਭਾਈ ਰਣਜੀਤ ਸਿੰਘ ਖਾਲਸਾ ਉਧੌਕੇ ਨੇ ਕੀਤਾ ਉਹਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਇਹ ਵਿਅਕਤੀ ਜੋਗਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਘਰਿਆਲਾ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸਨ 1986 ਵਿਚ ਆਪਣੀ ਦਾਦੀ ਦੇ ਅਕਾਲ ਚਲਾਣਾ ਕਰ ਜਾਣ ਸਮੇ ਅਤੇ ਦੂਸਰਾ ਸਰੂਪ ਆਪਣੇ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਸਮੇ ਘਰ ਲਿਆਂਦਾ ਸੀ ਅਤੇ ਤੀਸਰਾ ਸਰੂਪ ਉਸ ਨੇ ਆਪਣੇ ਕਿਸੇ ਸਕੇ-ਸਬੰਧੀ ਰਿਸ਼ਤੇਦਾਰ ਨੂੰ ਦਿੱਤਾ ਸੀ, ਪਰ ਉਸ ਦੇ ਵੀ ਅਕਾਲ ਚਲਾਣਾ ਕਰ ਜਾਣ ਸਮੇ ਉਸ ਨੇ ਤੀਸਰਾ ਸਰੂਪ ਵੀ ਆਪਣੇ ਘਰ ਲੈ ਆਂਦਾ। ਇਸ ਸਮੇ ਰਣਜੀਤ ਸਿੰਘ ਉਧੌਕੇ ਨੇ ਦੱਸਿਆ ਕੀ ਇਹ ਵਿਅਕਤੀ ਜੋਗਿੰਦਰ ਸਿੰਘ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਵੀ ਆਦੀ ਹੈ, ਜੋ ਕਿ ਗੁਰੁ ਮਰਿਆਦਾ ਦੇ ਬਿਲਕੁੱਲ ਉਲਟ ਹੈ ।ਉਹਨਾ ਕਿਹਾ ਕਿ ਉਨਾਂ ਨੂੰ ਲੱਗਾ ਸੀ ਕਿ ਇਹ ਵਿਅਕਤੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰ ਰਿਹਾ ਹੈ ਤਾਂ ਜਦੋ ਸਤਿਕਾਰ ਕਮੇਟੀ ਭਿੱਖੀਵਿੰਡ ਅਤੇ ਸਤਿਕਾਰ ਕਮੇਟੀ ਡਿੱਬੀਪੁਰ ਨੇ ਮੋਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਅਲਮਾਰੀ ਉੱਪਰ ਅਤੇ ਤੀਸਰਾ ਸਰੂਪ ਬਿਨਾ ਪ੍ਰਕਾਸ਼ ਤੋ ਪੀੜਾ ਸਾਹਿਬ ਉੱਪਰ ਬਿਰਾਜਮਾਨ ਸੀ ।ਭਾਈ ਚਾਨਣ ਸਿੰਘ ਨੇ ਦੱਸਿਆ ਕੀ ਜੋਗਿੰਦਰ ਸਿੰਘ ਤੋ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕੀ ਉਸ ਨੂੰ ਸੱਟ ਲੱਗ ਜਾਣ ਕਾਰਨ 20 ਦਿਨਾ ਤੋ ਬਿਨਾਂ ਨਿਤਨੇਮ ਸਾਹਿਬ ਕਰਨ ਤੋ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਪੀੜਾ ਸਾਹਿਬ ਉੱਪਰ ਬਿਰਾਜਮਾਨ ਹੈ।ਇਸ ਸਮੇ ਘਰਿਆਲਾ ਥਾਣਾ ਦੇ ਏ.ਐਸ.ਆਈ ਸਾਰਜ਼ ਸਿੰਘ ਦੇ ਸਮਝਾਉਣ ਅਤੇ ਪਰਿਵਾਰਕ ਸਹਿਮਤੀ ਸਦਕਾ ਜੋਗਿੰਦਰ ਸ਼ਿੰਘ ਨੂੰ ਦੋ ਦਿਨ ਦਾ ਟਾਇਮ ਦਿੱਤਾ ਗਿਆ ਹੈ ਕਿ ਉਹ ਪੂਰੀ ਰਹਿਤ ਮਰਿਆਦਾ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਭੇਜ ਦਿੱਤੇ ਜਾਣ।ਇਸ ਮੋਕੇ ਭਾਈ ਮਨਦੀਪ ਸ਼ਿੰਘ ਡਿੱਬੀਪੁਰ, ਦਵਿੰਦਰ ਸਿੰਘ ਦਰਾਜਕੇ, ਭਾਈ ਚਾਨਣ ਸਿੰਘ ਦਰਾਜਕੇ, ਜਥੇਦਾਰ ਦੀਦਾਰ ਸਿੰਘ, ਜਥੇਦਾਰ ਜਰਨੈਲ ਸਿੰਘ, ਜਗਰੂਪ ਸਿੰਘ, ਸੁਖਪਾਲ ਸ਼ਿੰਘ, ਭਾਈ ਰਣਜੀਤ ਸਿੰਘ ਖਾਲਸਾ ਉਧੌਕੇ ਆਦਿ ਹਾਜਿਰ ਸਨ
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media