Sunday, September 6, 2026

ਕਬੱਡੀ -1 ਪਿੰਡ ਓਪਨ ਵਿਚੋਂ ਚਾਂਗਲੀ ਦੀ ਟੀਮ ਜੇਤੂ

PPN1310201508

ਸੰਦੌੜ, 13 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਦੀ ਯਾਦ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੰਤ ਕਮਲ ਦਾਸ ਨੇ ਕੀਤਾ।ਕਬੱਡੀ-1 ਪਿੰਡ ਓਪਨ ਦੇ ਮੁਕਾਬਲੇ ਵਿਚੋਂ ਚਾਂਗਲੀ ਦੇ ਗੱਭਰੂਆਂ ਨੇ ਮੰਡੀਆਂ ਦੇ ਚੋਬਰਾਂ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦਕਿ ਕਬੱਡੀ 60 ਕਿਲੋ ਭਾਰ ਵਰਗ ਵਿਚੋਂ ਲੱਡਾ ਦੀ ਟੀਮ ਨੇ ਪਹਿਲਾ ਅਤੇ ਬਈਏਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਟੂਰਨਾਮੈਂਟ ਦੇ ਪ੍ਰਬੰਧਕਾਂ ਪਿੰਦਰ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਅਵਨੀਤ ਸਿੰਘ ਕਹਿਲ, ਦਵਿੰਦਰ ਸਿੰਘ ਅਤੇ ਬਲਕਾਰ ਸਿੰਘ ਅਨੁਸਾਰ ਕਬੱਡੀ ਓਪਨ ਦੀ ਜੇਤੂ ਟੀਮ ਨੂੰ 41 ਹਜਾਰ ਰੁਪਏ ਦਾ ਇਨਾਮ ਦਿੱਤਾ ਗਿਆ ਜਦਕਿ ਦੂਜੇ ਸਥਾਨ ਤੇ ਰਹੀ ਟੀਮ ਨੂੰ 21 ਹਜਾਰ ਦਾ ਵਿਸ਼ਸ਼ ਇਨਾਮ ਦਿੱਤਾ ਗਿਆ।ਗੋਪੀ ਮੰਡੀਆਂ ਨੂੰ ਬੈਸਟ ਜਾਫੀ ਅਤੇ ਲਾਡੀ ਨੱਥੋਹੇੜੀ ਅਤੇ ਜੱਜ ਮੰਡੀਆਂ ਨੂੰ ਸਾਂਝੇ ਤੌਰ ਤੇ ਬੈਸਟ ਰੇਡਰ ਐਲਾਨਿਆ ਗਿਆ। ਬੈਸਟ ਖਿਡਾਰੀਆਂ ਨੂੰ ਵਾਸ਼ਿੰਗ ਮਸ਼ੀਨਾਂ ਨਾਲ ਸਨਮਾਨਤ ਕੀਤਾ ਗਿਆ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply