
ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) -ਸਰਦਾਰਨੀ ਕੁਲਵੰਤ ਕੌਰ ਨੇ ਲੱਗਭਗ 24 ਸਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਜੇ.ਬੀ.ਟੀ ਅਧਿਆਪਕਾ ਵੱਜੋਂ ਸੇਵਾ ਨਿਭਾਉਂਦਿਆਂ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਵੰਡਿਆ।ਆਪ ਨੇ ਸੇਵਾ ਸਮੇਂ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਨਿਭਾਇਆ।।ਆਪ 31 ਜਨਵਰੀ 2015 ਨੂੰ ਸੇਵਾ ਮੁਕਤ ਹੋਏ ਸਨ। ਸੀ੍ਰਮਤੀ ਕੁਲਵੰਤ ਕੌਰ ਦਾ ਜਨਮ 1957 ਵਿੱਚ ਪਿਤਾ ਸ: ਕਰਤਾਰ ਸਿੰਘ ਦੇ ਗ੍ਰਹਿ ਮਾਤਾ ਗੁਰਮੇਜ਼ ਕੌਰ ਦੀ ਕੁੱਖੋਂ ਪਿੰਡ ਜੌੜਾ ਜ਼ਿਲਾ੍ਹ ਤਰਨਤਾਰਨ ਵਿਖੇ ਹੋਇਆ। ਆਪ ਦਾ ਆਨੰਦ ਕਾਰਜ ਸ: ਜਰਨੈਲ ਸਿੰਘ ਨਾਲ ਹੋਇਆ।ਅਜੇ ਸੀ੍ਰਮਤੀ ਕੁਲਵੰਤ ਕੌਰ ਦੇ ਵਿਆਹ ਨੂੰ ਸੱਤ ਸਾਲ ਹੀ ਹੋਏ ਸਨ ਕਿ ਹੱਸਦੇ ਵੱਸਦੇ ਪਰਿਵਾਰ ਉੱਪਰ ਕੁਦਰਤ ਦਾ ਅਸਿਹ ਕਹਿਰ ਵਰਤਿਆ ਕਿ ਸ: ਜਰਨੈਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਮਸੂਮ ਦੋ ਲੜਕਿਆਂ ਅਤੇ ਇਕ ਲੜਕੀ ਨੂੰ ਛੱਡ ਕੇ ਚੱਲ ਵੱਸੇ ਸਨ।ਸਰਦਾਰਨੀ ਕੁਲਵੰਤ ਕੌਰ ਨੇ ਕੁਦਰਤ ਦਾ ਭਾਣਾ ਮੰਨਦਿਆਂ ਆਪਣੇ ਬੱਚਿਆਂ ਦਾ ਚੰਗੇ ਢੰਗ ਨਾਲ ਪਾਲਣ-ਪੋਸ਼ਣ ਕਰਨ ਦੇ ਨਾਲ ਉਹਨਾਂ ਨੂੰ ਜਿੱਥੇ ਚੰਗੇ ਧਾਰਮਿਕ ਤੇ ਸਮਾਜਿਕ ਸੰਸਕਾਰ ਸਿਖਾਏ, ਉਥੇ ਉਹਨਾ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ।ਸੀ੍ਰਮਤੀ ਕੁਲਵੰਤ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ।ਆਪ ਹਰ ਵੇਲੇ ਲੋੜਵੰਦਾਂ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਸਨ।ਆਪ ਪਿਛਲੇ ਸਾਲਾਂ ਤੋਂ ਬੀਮਾਰ ਚਲੇ ਆ ਰਹੇ ਸਨ।ਸਿਰੜੀ, ਸਿਦਕੀ, ਹਿੰਮਤੀ, ਦ੍ਰਿੜ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਆਖਰ ਪਿਛਲੇ ਸਾਲਾਂ ਤੋਂ ਬੀਮਾਰੀ ਨਾਲ ਜੂਝਦੇ ਹੋਏ ਪੰਜ ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੁ ਚਰਨਾਂ ਵਿਚ ਜਾ ਬਿਰਾਜੇ।ਉਹਨਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਸ਼ੀ੍ਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ 34, ਸੀ੍ਰ ਗੁਰੁ ਰਾਮਦਾਸ ਐਵਨਿਊ ਅਜਨਾਲਾ ਰੋਡ ਗੁਮਟਾਲਾ ਵਿਖੇ ਮਿਤੀ 14 ਅਕਤੂਬਰ ਨੂੰ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਅਜੀਤ ਇਨਕਲੇਵ ਨੇੜੇ ਗੁਮਟਾਲਾ ਪੁਲ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media