
ਅੰਮ੍ਰਿਤਸਰ, 15 ਅਕਤੂਬਰ (ਗੁਰਚਰਨ ਸਿੰਘ) – ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ ਬੀਤੀ ਸ਼ਾਮ ਤੱਕ ਕੁਲ 69923 ਮੀਟ੍ਰਿਕ ਟਨ ਝੋਨੇ ਅਤੇ 86258 ਮੀਟ੍ਰਿਕ ਟਨ ਬਾਸਮਤੀ 1509 ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ ਜਿਸ ਤਹਿਤ ਪਨਗਰੇਨ ਵੱਲੋਂ ਹੁਣ ਤੱਕ ਕੁਲ 30345 ਮੀਟ੍ਰਿਕ ਟਨ ਝੋਨੇ ਅਤੇ 9555 ਬਾਸਮਤੀ ਅਤੇ ਮਾਰਕਫੈਡ ਵੱਲੋਂ 13294 ਮੀਟ੍ਰਿਕ ਟਨ ਝੋਨੇ ਅਤੇ 9237 ਮੀਟ੍ਰਿਕ ਟਨ ਬਾਸਮਤੀ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਪਨਸਪ ਨੇ 16306 ਮੀਟ੍ਰਿਕ ਟਨ ਝੋਨਾ ਅਤੇ 11007 ਮੀਟ੍ਰਿਕ ਟਨ ਬਾਸਮਤੀ ਅਤੇ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 4800 ਮੀਟ੍ਰਿਕ ਟਨ ਝੋਨਾ ਅਤੇ 5366 ਮੀਟ੍ਰਿਕ ਟਨ ਬਾਸਮਤੀ ਖ਼ਰੀਦੀ ਹੈ। ਇਸ ਤੋਂ ਇਲਾਵਾ ਪੰਜਾਬ ਐਗਰੋ ਵੱਲੋਂ 4641 ਮੀਟ੍ਰਿਕ ਟਨ ਝੋਨਾ ਅਤੇ 9936 ਮੀਟ੍ਰਿਕ ਟਨ ਬਾਸਮਤੀ ਅਤੇ ਮਿੱਲਾਂ ਵਾਲਿਆਂ ਵੱਲੋਂ 537 ਮੀਟ੍ਰਿਕ ਟਨ ਝੋਨੇ ਅਤੇ 41157 ਮੀਟ੍ਰਿਕ ਟਨ ਬਾਸਮਤੀ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਖ਼ਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ।
Punjab Post Daily Online Newspaper & Print Media