
ਮੋਗਾ, 17 ਅਕਤੂਬਰ (ਪ.ਪ) – ਲਖਵੀਰ ਸਿੰਘ ਗਿੱਲ ਤਹਿਸੀਲਦਾਰ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ।ਡਾਇਰੈਕਟਰ ਕਾਹਲੋਂ ਨੇ ਆਰਸੇਟੀ ਮੋਗਾ ਦੁਆਰਾ ਪੇਡੂ ਬੇਰੁਜ਼ਗਾਰਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣੂ ਕਰਵਾਓਦੇ ਹੋਏ ਦੱਸਿਆ ਕਿ ਆਰਸੇਟੀ, ਮੋਗਾ ਵਿਖੇ ਕਿੱਤਾ ਮੁੱਖੀ ਕੋਰਸ ਸਿਲਾਈ-ਕਢਾਈ, ਬਿਊਟੀ ਪਾਰਲਰ, ਡੇਅਰੀ ਫ਼ਾਰਮਿੰਗ, ਮੋਬਾਇਲ ਰਿਪੇਅਰ, ਬੈਗ ਮੇਕਿੰਗ, ਕੰਪਿਊਟਰ ਬੇਸਿਕ, ਮੋਟਰ ਵਾਈਡਿੰਗ ਆਦਿ ਦੀ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ।ਓਹਨਾਂ ਕਿਹਾ ਪੇਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ, ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਓਣ।ਇਸ ਮੌਕੇ ਹਰਦੇਵ ਸਿੰਘ , ਡਾ. ਹਰਵੀਨ ਕੌਰ ਧਾਲੀਵਾਲ ਨੇ ਸਿਖਿਆਰਥੀਆ ਨੂੰ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਿਖਿਆਰਥੀ ਪਰਵੀਨ ਕੌਰ ਆਰਸੇਟੀ, ਮੋਗਾ ਵੱਲੋਂ ਦਿੱਤੀ ਗਈ ਡੇਅਰੀ ਫ਼ਾਰਮਿੰਗ ਦੀ ਟ੍ਰੇਨਿੰਗ ਤੇ ਤਸਲੀ ਪ੍ਰਗਟ ਕੀਤੀ ਅਤੇ ਯਕੀਨ ਦੁਆਇਆ ਕਿ ਓਹ ਆਪਣਾ ਡੇਅਰੀ ਫ਼ਾਰਮਿੰਗ ਦਾ ਕੰਮ ਬਹੁਤ ਜਲਦੀ ਸ਼ੁਰੂ ਕਰਨਗੇ ।ਕੋਰਸ ਸੰਚਾਲਕ ਜਗਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਤੇ ਉਹਨਾਂ ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media