
ਪੱਟੀ, 17 ਅਕਤੂਬਰ (ਰਣਜੀਤ ਸਿਘ ਮਾਹਲਾ, ਅਵਤਾਰ ਸਿਘ ਢਿੱਲੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਅੱਜ ਪੱਟੀ ਸ਼ਹਿਰ ਫੇਰ ਬੰਦ ਰਿਹਾ।ਬੀਤੇ ਦਿਨੀ ਬਗਰਾੜੀ ਆਦਿ ਪਿੰਡਾਂ ਵਿੱਚ ਹੋਏ ਕਾਂਡ ਤੋਂ ਬਾਅਦ ਹੁਣ ਤਰਨਤਾਰਨ ਦੇ ਨਜਦੀਕੀ ਪਿੰਡ ਬਾਠ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਅੱਜ ਸਿੱਖ ਜਥੇਬੰਦੀਆਂ ਵਲੋਂ ਇਕੱਤਰ ਹੋ ਕੇ ਸ਼ਹਿਰ ਦੀਆਂ ਕੁੱਝ ਖੁਲੀਆਂ ਹੋਈਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਵਾ ਦਿੱਤੇ ਗਏ।ਇਸ ਮੌਕੇ ਵੱਡੀ ਵਿੱਚ ਨੌਜਵਾਨ ਇਕਠੇ ਹੋ ਕੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਵੱਖ ਵੱਖ ਬਾਜਾਰਾਂ ਵਿੱਚ ਲੰਘੇ। ਇਸ ਤੋਂ ਬਾਦ ਇਹ ਸਾਰੇ ਗੁਰਦੁਆਰਾ ਭੱਠ ਸਾਹਿਬ ਬਾਬਾ ਬਿਧੀ ਚੰਦ ਜੀ ਵਿਖੇ ਪਹੁੰਚੇ।ਇਸ ਮੌਕੇ ਗੁਰਦੁਆਰਾ ਭੱਠ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਾਤੀ ਪੂਰਨ ਬੰਦ ਕੀਤਾ ਜਾਵੇ।ਇਹ ਘਟਨਾਵਾਂ ਬਹੁਤ ਨਿੰਦਣਯੋਗ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਿੱਖਾਂ ਤੇ ਬਾਕੀ ਸੱਭ ਧਰਮਾਂ ਦੇ ਲਈ ਸਰਬਉੱਚ ਅਤੇ ਸਤਿਕਾਰਯੋਗ ਹਨ ਦੀ ਬੇਅਦਬੀ ਕਰਨੀ ਅਸਹਿਣਯੋਗ ਹੈ।ਇਸ ਦੁੱਖਦਾਇਕ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ।ਉਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਦਾ ਪਤਾ ਲਗਾ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰੋਸ ਮੁਜਾਹਰਾ ਕਰ ਰਹੇ ਸਿੱਖ ਨੌਜਵਾਨਾਂ ਨੇ ਦੱਸਿਆ ਕਿ ਇਹ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ।ਇਸ ਉਪਰੰਤ ਸਿੱਖ ਨੌਜਵਾਨਾ ਨੇ ਇਕੱਤਰ ਹੋ ਕੇ ਕੈਰੋਂ, ਪੱਟੀ ਮੋੜ ਅਤੇ ਜੌੜੇ ਪੁੱਲ ‘ਤੇ ਜਾਮ ਲਗਾ ਕੇ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media