
ਸਮਰਾਲਾ, 17 ਅਕਤੂਬਰ (ਕਮਲਜੀਤ) – ਸ੍ਰੀ ਰਾਮ ਲੀਲਾ ਕਲਾ ਮੰਚ ਦੁਰਗਾ ਮੰਦਿਰ ਸਮਰਾਲਾ ਵਿਖੇ ਸ੍ਰੀ ਰਾਮ ਲੀਲਾ ਦਾ ਉਦਘਾਟਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੁਆਰਾ ਕੀਤਾ ਗਿਆ। ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਸ੍ਰੀ ਸ੍ਰੀ 108 ਬਾਬਾ ਯੱਗ ਨਾਥ ਜੀ ਦੁਆਰਾ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਪਣੇ ਭਾਸ਼ਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਰਮਾਇਣ ਵਿੱਚੋਂ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਆਪਣੇ ਜੀਵਨ ਵਿੱਚ ਅਮਲ ਜਰੂਰ ਕਰਨਾ ਚਾਹੀਦਾ ਹੈ। ਸਾਨੂੰ ਹਮੇਸ਼ਾਂ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੌਰਾਨ ਸ੍ਰੀ ਰਾਮ ਲੀਲਾ ਦੌਰਾਨ ਸੀਤਾ ਸਵੰਬਰ ਮੌਕੇ ਵੱਖ ਵੱਖ ਕਲਾਕਾਰਾਂ ਵੱਲੋਂ ਮਹੱਤਵਪੂਰਨ ਅਦਾਕਾਰੀ ਕੀਤੀ ਪੇਸ਼ ਕੀਤੀ ਗਈ। ਰਾਵਣ ਦੇ ਰੋਲ ਵਿੱਚ ਸ਼ੀਲੂ ਸ਼ਰਮਾ, ਸੀਤਾ ਮਾਤਾ ਦੇ ਰੋਲ ਵਿੱਚ ਪੀਊਸ਼ ਸ਼ਰਮਾ, ਲਛਮਣ ਦੇ ਰੋਲ ਵਿੱਚ ਸੌਰਵ ਅਰੋੜਾ, ਭਗਵਾਨ ਸ੍ਰੀ ਪਰਸ਼ੂਰਾਮ ਦੇ ਰੋਲ ਵਿੱਚ ਮੌਂਟੀ ਤਿਵਾੜੀ ਦੁਆਰਾ ਵਧੀਆ ਅਦਾਕਾਰੀ ਦੇ ਸਬੂਤ ਪੇਸ਼ ਕੀਤੇ। ਇਸ ਮੌਕੇ ਹਾਜਰ ਦਰਸ਼ਕਾਂ ਵੱਲੋਂ ਸ੍ਰੀ ਰਾਮ ਲੀਲਾ ਦਾ ਭਰਪੂਰ ਅਨੰਦ ਲਿਆ ਅਤੇ ਇਸ ਵਿੱਚ ਕੰਮ ਕਰ ਰਹੇ ਅਦਾਕਾਰਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ।ਇਸ ਮੌਕੇ ਆਏ ਹੋਏ ਮਹਿਮਾਨਾਂ ਵਿੱਚ ਪ੍ਰਮੁੱਖ ਤੌਰ ਤੇ ਸੰਜੀਵ ਕੁਮਾਰ, ਅਰਵਿੰਦਰਪਾਲ ਬਬਲੂ, ਹਰਮਿੰਦਰ ਸਿੰਘ ਬੱਬੂ, ਮਨਦੀਪ ਖੁੱਲਰ, ਸਨੀ ਦੂਆ ਐਮ. ਸੀ., ਅਮਰਨਾਥ ਟਾਗਰਾ, ਰਣਜੀਤ ਸਿੰਘ, ਕ੍ਰਿਸ਼ਨ ਲਾਲ ਭਾਰਤੀ, ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਅਸ਼ੋਕ ਸ਼ਰਮਾ, ਕੇਵਲ ਕ੍ਰਿਸ਼ਨ ਸ਼ਰਮਾ, ਲਬੀ ਢਿੱਲੋਂ ਪੀ. ਏ., ਵਿਕੇਸ਼ ਤਿਵਾੜੀ, ਵਿਜੈ ਕੁਮਾਰ ਭੋਲਾ, ਪ੍ਰਵੀਨ ਸ਼ਰਮਾ, ਰਾਹੁਲ ਖੁੱਲਰ, ਰਾਮੇਸ਼ ਸ਼ਰਮਾ, ਸ਼ੰਟੀ, ਰਾਜੇਸ਼ ਕੁਮਾਰ, ਨਰਿੰਦਰ ਵਰਮਾ ਆਦਿ ਹਾਜਰ ਸਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਡਾਇਰੈਕਟਰ ਮਨੋਜ ਤਿਵਾੜੀ ਤੇ ਮੰਟੂ ਭਾਰਤੀ ਵੱਲੋਂ ਬਾਖੂਬੀ ਨਿਭਾਈ ਗਈ।
Punjab Post Daily Online Newspaper & Print Media