ਖਾਲੜਾ, 20 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਕਸਬਾ ਖਾਲੜਾ ਅਧੀਨ ਆਉਦੇ ਪਿੰਡ ਡੱਲ ਦੇ ਬਾਰਡਰ ਦੀ ਚੋਕੀ ਧਰਮਾ ਦੇ ਨਜਦੀਕ ਪਾਕਿਸਤਾਨ ਵਾਲੇ ਪਾਸਓਂ ਹਨੇਰੇ ਦਾ ਫਾਇਦਾ ਉਠਾਉਦਿਆਂ ਨਸ਼ਾ ਤਸਕਰ ਭਾਰਤ ਵਿਚ ਹੈਰੋਇਨ ਦੇ 10 ਪੈਕਟ, 4 ਪਿਸਤੋਲ, 7 ਮੈਗਜੀਨ, 95 ਰੌਂਦ, ਦੌ ਨੋਕੀਆ ਮੋਬਾਇਲ ਅਤੇ ਦੋ ਪਾਕਿਸਤਾਨੀ ਸਿੰਮ ਕਾਰਡਾਂ ਦੀ ਤਸਕਰੀ ਕਰਨ ਆਏ, ਪਰ ਬੀ.ਐਸ.ਐਫ ਦੇ ਜੁਆਨਾਂ ਨੇ ਹਰਕਤ ਹੁੰਦੀ ਵੇਖ ਕੇ ਉਹਨਾ ਤਸਕਰਾਂ ਨੂੰ ਲਲਕਾਰਿਆ ਤਾਂ ਤਸਕਰਾਂ ਨੇ ਅੱਗੋ ਫਾਇਰ ਕੀਤੇ ਤਾਂ ਜੁਆਬੀ ਕਾਰਵਾਈ ਵਿਚ ਬੀ.ਐਸ.ਐਫ ਦੇ ਜੁਆਨਾ ਨੇ ਫਾਇਰ ਕੀਤੇ ਪਰ ਹਨੇਰੇ ਦਾ ਫਾਇਦਾ ਚੁੱਕ ਕੇ ਤਸਕਰ ਪਾਕਿਸਤਾਨ ਵੱਲ ਨੂੰ ਭੱਜਣ ਵਿਚ ਸਫਲ ਹੋ ਗਏ ।ਜਦੋ ਸਵੇਰ ਸਮੇ ਤਲਾਸ਼ੀ ਦੀ ਮੁਹਿੰਮ ਚਲਾਈ ਤਾਂ 10 ਪੈਕਟ ਹੈਰੋਇਨ, 4 ਵਿਦੇਸੀ ਪਿਸਟਲ, 7 ਮੈਗਜੀਨ, 95 ਰੌਦ ਤਂੋ ਇਲਾਵਾ ਪਾਕਿ ਮੋਬਾਇਲ, ਦੋ ਪਾਕਿਸਤਾਨੀ ਸਿੰੰਮ ਕਾਰਡ ਬਰਾਮਦ ਹੋਏ ।ਇਸ ਮੋਕੇ ਹਰਮੇਸ਼ ਲਾਲ ਡਿਪਟੀ ਕਮਾਡੈਟ ਅਨਿਲ ਸਿੰਘ ਰਾਵਤ ਡਿਪਟੀ ਕਮਾਂਡੈਟ, ਰਾਜ਼ੇਸ ਕੁਮਾਰ ਡਿਪਟੀ ਕਮਾਡੈਟ (ਜੀ ਬ੍ਰਾਂਚ) ਅਤੇ ਕਮਾਡਟ ਮਾਨ ਸਿੰਘ ਆਦਿ ਹਾਜਰ ਸਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media