Friday, July 24, 2026

ਯੂਥ ਕਾਂਗਰਸੀਆਂ ਨੇ ਸ਼ਾਂਤੀ ਲਈ ਮੋਮਬੱਤੀ ਮਾਰਚ ਕੱਢਿਆ

PPN2010201520ਪੱਟੀ, 20 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪਿੰਡ ਬਰਗਾੜੀ ਸਮੇਤ ਹੋਰਨਾਂ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਵਿਖੇ ਪੁਿਲਸ ਕਾਰਵਾਈ ਦੌਰਾਨ ਮਾਰੇ ਗਏ ਸਿੱਖ ਨੌਜਵਾਨਾਂ ਦੇ ਰੋਸ ਵਜੋਂ ਅੱਜ ਪੱਟੀ ਵਿਖੇ ਯੂਥ ਕਾਂਗਰਸ ਵੱਲੋਂ ਹਰਪ੍ਰੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਤਰਨਤਾਰਨ ਅਤੇ ਜਗਤੇਸ਼ਵਰ ਸਿੰਘ ਬੁਰਜ ਦੀ ਅਗਵਾਈ ਵਿੱਚ ਸ਼ਾਂਤੀਪੂਰਵਕ ਮੋਮਬੱਤੀ ਮਾਰਚ ਗੁਰਦੁਆਰਾ ਬੀਬੀ ਰਜਨੀ ਪੱਟੀ ਤੋਂ ਕੱਢਿਆ ਗਿਆ। ਇਸ ਮੋਮਬੱਤੀ ਮਾਰਚ ਵਿੱਚ ਸਮੂਹ ਕਾਂਗਰਸੀ ਨੌਜਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਸਮੂਹ ਨੌਜਵਾਨ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦੇ ਹਨ ਗੁਰਦੁਆਰਾ ਭੱਠ ਸਾਹਿਬ ਬਾਬਾ ਬਿੱਧੀ ਚੰਦ ਜੀ ਵਿਖੇ ਪੁੱਜੇ।ਹੱਥਾਂ ਵਿੱਚ ਫੜੇ ਬੈਨਰਾਂ ਵਿੱਚ ਨੌਜਵਾਨਾਂ ਨੇ ਮੰਗ ਕੀਤੀ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਅਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ‘ਤੇ ਜਗਤੇਸ਼ਵਰ ਸਿੰਘ ਬੁਰਜ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਸਮੂਹ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ, ਇਸ ਘਟਨਾਕ੍ਰਮ ਦੀ ਨੈਤਿਕ ਜਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਪੰਜਾਬ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਬੁਰਜ, ਇੰਦਰਬੀਰ ਪਹੁਵਿੰਡ, ਗੁਰਵਿੰਦਰ ਸਿੰਘ ਚੂਸਲੇਵੜ, ਹਰਪ੍ਰੀਤ ਸਿੰਘ ਬਰਵਾਲਾ, ਰੇਸ਼ਮ ਸਿੰਘ, ਸਤਬੀਰ ਸਿੰਘ ਰੰਮੀ, ਗੁਰਲਾਲ ਸਿੰਘ ਖਹਿਰਾ, ਕੁਲਵਿੰਦਰ ਸਿੰਘ ਚੂਸਲੇਵੜ, ਗੁਰਤਾਜ ਸਿੰਘ ਸ਼ਕਰੀ, ਮਨਬੀਰ ਸਿੰਘ ਬੁਰਜ, ਸੁਖਬੀਰ ਸਿੰਘ, ਬਲਜਿੰਦਰ ਸਿੰਘ ਲਹੁਕਾ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply