Tuesday, July 28, 2026

ਬੀ ਐਸ ਐਫ ਖੜਕਾ ਕੈਂਪ ਵਿਖੇ ਸ੍ਰੀ ਖੰਨਾ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ

PPN211021506

ਹੁਸ਼ਿਆਰਪੁਰ, 21 ਅਕਤੂਬਰ (ਸਤਵਿੰਦਰ ਸਿੰਘ)  ਬੀ. ਐਸ. ਐਫ ਖੜਕਾ ਕੈਂਪ ਵਿਖੇ ਆਪਣੀ ਡਿਊਟੀ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ  ਸ਼ਹੀਦੀ ਯਾਦਗਾਰ ਦਿਵਸ ਤੇ  ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਮੁੱਖ ਮਹਿਮਾਨ ਵਲੋਂ ਸ਼ਾਮਿਲ ਹੋਏ। ਸਮਾਗਮ ਵਿਖੇ ਪੁਹੰਚਣ  ਤੇ ਡੀ. ਆਈ. ਜੀ ਹਰਬਖਸ ਸਿੰਘ ਢਿੱਲਂ ਨੇ ਸ੍ਰੀ ਖੰਨਾ ਦਾ ਸਵਾਗਤ ਕੀਤਾ। ਜਵਾਨਾਂ ਨੂੰ ਨਿੱਘੀ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਸ੍ਰੀ ਖੰਨਾ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਆਪਣੀ ਜਾਨ ਤੇ  ਖੇਡ ਕੇ ਸਰਹੱਦਾ ਦੀ ਰਾਖੀ ਕੀਤੀ ਹੈ।ਇਨ੍ਹਾਂ ਜਵਾਨਾਂ ਦੇ ਕਾਰਨ ਅੱਜ ਅਸੀ ਅਜ਼ਾਦੀ ਦਾ ਆਨੰਦ ਲੈ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਨੂੰ ਨਿੱਘੀ ਸ਼ਰਧਾਂਜ਼ਲੀ ਭੇਂਟ ਕੀਤੀ । ਇਸ ਮੌਕੇ ਕਾਮਾਡੇਂਟ ਟ੍ਰੇਨਿੰਗ ਉਪਿਦੰਰ ਰਾਏ, ਐਮ. ਐਲ ਸਿੰੰੰਘ, ਡਿਪਟੀ ਕਮਾਡੈਂਟ ਵਿਕਾਸ ਸੁੰਦਰਿਆਲ, ਡਿਪਟੀ ਕਮਾਡੈਂਟ ਡੀ ਐਸ ਪਨਵਰ, ਡਿਪਟੀ ਕਮਾਡੈਂਟ ਸਹਾਇਕ ਕਮਾਡੈਂਟ ਵਿਸ਼ਾਲ ਜੋਸ਼ੀ, ਸੁਰੇਸ਼ ਕੋਨਡਲ, ਇੰਸਪੈਕਟਰ ਡੀ ਪੀ ਮੀਨਾ, ਸਬ ਇੰਸਪੈਕਟਰ ਜੈਦੀਪ ਪੰਡਿਤ, ਸਹਾਇਕ ਕਮਾਡੈਂਟ ਹਿਗਲਾਜ਼ ਸਮੇਤ ਟ੍ਰੇਨਿੰਗ ਦੇ ਜਵਾਨ ਵੀ ਮੌਜੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply