Thursday, July 23, 2026

ਬੀ.ਬੀ.ਕੇ ਡੀ.ਏ.ਵੀ ਕਾਲਜ਼ ਵੂਮੈਨ ਦੀ ਰੋਪ ਮਲਖੰਭ ਟੀਮ ਨੇ ਇੰਟਰ ਕਾਲਜ ਰੋਪ ਮਲਖੰਭ ਚੈਪੀਅਨਸ਼ਿਪ ਜਿੱਤੀ

PPN211021518

ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੂਮੈਨ ਦੀ ਰੋਪ ਮਲਖੰਭ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ ਕਾਲਜ ਰੋਪ ਮਲਖੰਭ ਚੈਪੀਅਨਸ਼ਿਪ ਵਿਚ 16 ਅੰਕ ਲੈ ਕੇ ਜਿੱਤ ਪ੍ਰਾਪਤ ਕੀਤੀ।ਐਚ ਜਲੰਧਰ 14 ਅੰਕ ਲੈ ਕੇ ਦੂਜੀ ਪੁਜ਼ੀਸ਼ਨ ਤੇ ਆਰ ਫਗਵਾੜਾ ਨੇ 4 ਅੰਕ ਲੈ ਕੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।ਤਿੰਨ ਖਿਡਾਰਣਾ ਮੀਨਾਕਸ਼ੀ, ਸਾਨੀਆ ਭੰਡਾਰੀ ਅਤੇ ਸੁਮਨ 13-14 ਨਵੰਬਰ, 2015 ਨੂੰ ਆਯੋਜਿਤ ਹੋ ਰਹੇ ਇੰਟਰ ਵਰਸਿਟੀ ਮਲਖੰਭ ਰੋਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਵੱਲੋ ਜਾ ਰਹੀਆ ਹਨ।ਦੂਜੀ ਟੀਮ ਦੇ ਮੈਂਬਰ ਬਲਵਿੰਦਰ ਕੌਰ ਅਤੇ ਕੁਲਜੀਤ ਵੀ ਨਾਲ ਸਹਿਯੋਗ ਦੇ ਰਹੀਆਂ ਹਨ।ਪ੍ਰਿੰਸੀਪਲ ਡਾ. (ਮਿਸਜ਼) ਨੀਲਮ ਕਾਮਰਾ, ਸਪੋਰਟਸ ਵਿਭਾਗ ਦੇ ਮੁੱਖੀ ਮਿਸਜ਼ ਸਵੀਟੀ ਬਾਲਾ ਨੇ ਵਿਦਿਆਰਥਣਾਂ ਨੂੰ ਉਤਸਾਹਿਤ ਕੀਤਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਚੰਗੇ ਅੰਕ ਲੈ ਕੇ ਅੱਗੇ ਵੱਧਣ।ਮਿਸ ਸਵਿਤਾ ਕੁਮਾਰੀ ਅਤੇ ਮਿਸ ਅਰੁਣਾ ਅਤੇ ਕੋਚ ਨਰਪਿੰਦਰ ਸਿੰਘ ਨੇ ਵਿਦਿਆਰਥਣਾਂ ਦੀ ਪ੍ਰਾਪਤੀ ਤੇ ਉਨਾਂ ਨੂੰ ਵਧਾਈ ਦਿੱਤੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply