Wednesday, July 22, 2026

ਅਹਿਮਦਗੜ੍ਹ ਅੰਦਰ ਫੈਲੇ ਡੇਂਗੂ ਲਈ ਉਚਰੇ ਪ੍ਰਬੰਧ ਹੋਣ – ਸੰਜੇ ਸੂਦ

PPN211021519

ਸੰਦੌੜ, 21 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਕਈ ਦਿਨਾਂ ਤੋਂ ਨੇੜਲੇ ਕਈ ਸ਼ਹਿਰਾਂ ਅੰਦਰ ਫੈਲੇ ਡੇਂਗੂ ਨੇ ਆਪਣੇ ਪੂਰੇ ਪੈਰ ਪਸਾਰ ਲਏ ਹਨ ਅਤੇ ਸੈਂਕੜੇ ਸ਼ਹਿਰ ਵਾਸੀ ਇਸ ਦੀ ਲਪੇਟ ਵਿਚ ਵੀ ਆ ਚੁੱਕੇ ਹਨ ਪਰ ਸਥਾਨਕ ਨਗਰ ਪਾਲਿਕਾ ਦੇ ਅਧਿਕਾਰੀਆਂ ਵੱਲੋਂ ਇਸ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਸੰਜੇ ਸੂਦ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਸੰਜੇ ਸੂਦ ਨੇ ਨਗਰ ਪਾਲਿਕਾਵਾਂ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਬਿਮਾਰੀ ਨਾਲ ਸੈਂਕੜੇ ਵਾਸੀ ਗੰਭੀਰ ਹਾਲਤ ਵਿਚ ਸਥਾਨਕ ਸਰਕਾਰੀ ਹਸਪਤਾਲਾਂ ਅਤੇ ਲੁਧਿਆਣਾ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਜੇਰੇ ਇਲਾਜ ਦਾਖਲ ਪਏ ਹਨ ਅਤੇ ਇਸ ਬਾਰੇ ਸ਼ਾਇਦ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਕੋਈ ਚਿੰਤਾ ਹੀ ਨਹੀਂ ਹੈ । ਸੂਦ ਨੇ ਕਿਹਾ ਕਿ ਉਨ੍ਹਾਂ ਇਸ ਗੰਭੀਰ ਮੁੱਦੇ ਬਾਰੇ ਜਦ ਨਗਰ ਪਾਲਿਕਾ ਦੇ ਈ.ਓ. ਦਵਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ “ਮੱਛਰਾਂ ਨੂੰ ਮਾਰਨ ਦੀ ਦਵਾਈ ਦਾ ਛਿੜਕਾਓ ਕਰਨ ਵਾਲੀ ਮਸ਼ੀਨ ਹਾਲੇ ਖ਼ਰਾਬ ਹੈ”।ਈ.ਓ ਸਾਹਿਬ ਦੇ ਇਨ੍ਹਾਂ ਸ਼ਬਦਾਂ ਨਾਲ ਮੈਨੂੰ ਬੜਾ ਦੁੱਖ ਲੱਗਾ ਕਿ ਇੱਕ ਪਾਸੇ ਪੂਰਾ ਸ਼ਹਿਰ ਡੇਂਗੂ ਨਾਲ ਜੂਝ ਰਿਹਾ ਅਤੇ ਦੂਜੇ ਪਾਸੇ ਨਗਰ ਪਾਲਿਕਾ ਕੋਲ ਇਸ ਦੀ ਰੋਕਥਾਮ ਲਈ ਕੋਈ ਵੀ ਸਾਧਨ ਮੌਜੂਦ ਨਹੀਂ ਹਨ।ਅੱਗੇ ਉਨ੍ਹਾਂ ਕਿਹਾ ਇਸ ਬਿਮਾਰੀ ਦੇ ਸਹੀ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੇ ਹੀ ਵਾਰਡ ਦੇ ਘੱਟ ਤੋਂ ਘੱਟ 20 ਮਰੀਜ਼ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖਲ ਪਏ ਹਨ, ਜਿਨ੍ਹਾਂ ਨੂੰ ਉਹ ਖ਼ੁਦ ਮਿਲ ਕੇ ਵੀ ਆਏ ਹਨ ਅਤੇ ਇਹ ਮੰਜਰ ਦੇਖ ਕੇ ਉਨ੍ਹਾਂ ਦਾ ਦਿਲ ਕਾਫ਼ੀ ਉਦਾਸ ਹੋ ਗਿਆ।
ਸੂਦ ਨੇ ਕਿਹਾ ਕਿ ਜੇ ਹੁਣ ਵੀ ਇਸ ਬਿਮਾਰੀ ਦੀ ਰੋਕਥਾਮ ਲਈ ਨਗਰ ਪਾਲਿਕਾ ਦੀਆਂ ਮਸ਼ੀਨਾਂ ਖ਼ਰਾਬ ਹਨ ਤਾਂ ਫਿਰ ਨਗਰ ਪਾਲਿਕਾ ਦੇ ਅਧਿਕਾਰੀਆਂ ਲਈ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕੋਈ ਨਹੀਂ ਹੈ।ਅੱਗੇ ਸੂਦ ਨੇ ਕਿਹਾ ਸਾਲ ਦਰ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਦਾ ਕਾਰਨ ਨਗਰ ਪਾਲਿਕਾ ਦੇ ਅਧਿਕਾਰੀਆਂ ਦੀ ਅਣਗਹਿਲੀ ਹੀ ਕਹੀ ਜਾ ਸਕਦੀ ਹੈ ਕਿਉਂਕਿ ਹਾਲੇ ਤੱਕ ਨਾਂ ਤਾਂ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ ਉੱਤੇ ਖੜੇ ਪਾਣੀ ਦੀ ਹੀ ਕੋਈ ਯੋਗ ਨਿਕਾਸੀ ਨਹੀਂ ਹੋਈ ਹੈ ਅਤੇ ਨਾਂ ਹੀ ਇਸ ਬਿਮਾਰੀ ਦੇ ਸ਼ੁਰੂ ਹੋਣ ਤੇ ਕਿਸੇ ਕਿਸਮ ਦੀ ਦਵਾਈ ਦਾ ਛਿੜਕਾਓ ਹੋਇਆ ਹੈ।ਜਿਸ ਕਾਰਨ ਉਨ੍ਹਾਂ ਨੂੰ ਨਗਰ ਪਾਲਿਕਾ ਦੀ ਸ਼ਹਿਰ ਵਾਸੀਆਂ ਪ੍ਰਤੀ ਇਸ ਗੈਰ ਜ਼ੁੰਮੇਵਾਰੀ ਵਾਲੀ ਗੱਲ ਉੱਪਰ ਕਾਫ਼ੀ ਰੋਸ ਹੈ।ਆਪਣੇ ਆਖ਼ਰੀ ਸ਼ਬਦਾਂ ਵਿਚ ਸੰਜੇ ਸੂਦ ਨੇ ਕਿਹਾ ਕਿ ਉਹ ਡੇਂਗੂ ਦੀ ਰੋਕਥਾਮ ਲਈ ਇਸ ਨਾਲ ਸਬੰਧਿਤ ਪ੍ਰਸ਼ਾਸਨ ਅਤੇ ਨਗਰ ਪਾਲਿਕਾ ਨੂੰ ਅਪੀਲ ਕਰਦੇ ਹਨ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਉਚਰੇ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਸ਼ਹਿਰ ਵਾਸੀਆਂ ਨੂੰ ਇਸ ਭਿਆਨਕ ਬਿਮਾਰੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply