Monday, June 22, 2026

ਰਿਜ਼ਨ ਚੇਅਰਮੈਨ ਲਾਇਨ ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ ਵਲੋਂ ਕਲੱਬ ਦਾ ਦੌਰਾ

PPN2210201506
ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ) – ਬੀਤੇ ਦਿਨ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਰਿਜ਼ਨ ਚੇਅਰਮੈਨ ਲਾਇਨ ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ, ਜੋਨ ਚੇਅਰਮੈਨ ਲਾਇਨ ਭਾਰਤ ਭੂਸ਼ਨ ਨੇ ਕਲੱਬ ਦਾ ਦਫਤਰੀ ਦੌਰਾ ਕਰਕੇ ਕੰਮਾਂ ਦਾ ਜਾਇਜਾ ਲਿਆ ਅਤੇ ਭਵਿੱਖ ਵਿਚ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਵਿਸਥਾਰ ਪੂਰਵਰਕ ਦੱਸਿਆ ਗਿਆ। ਦਫਤਰੀ ਦੌਰੇ ‘ਤੇ ਆਏ ਲਾਇਨ ਮੈਬਰਾਂ ਵੱਲੋ ਸਾਰਾ ਰਿਕਾਰਡ ਚੈਕ ਕੀਤਾ ਗਿਆ, ਸੀਨੀਅਰ ਅਧਿਕਾਰੀਆਂ ਦੇ ਨਾਲ ਸਮਾਇਲ ਕਲੱਬ ਤੋਂ ਲਾਇਨ ਯਸ਼ਪਾਲ ਚੌਹਾਨ, ਲਾਇੰਨ ਚਰਨਜੀਤ ਸਿੰਘ ਵੀ ਮੀਟਿੰਗ ਵਿਚ ਬਿਰਾਜਮਾਨ ਸਨ।ਲਾਇਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਰਿਜ਼ਨ ਚੇਅਰਮੈਨ, ਜੋਨ ਚੇਅਰਮੈਂਨ ਤੇ ਸਪੈਸ਼ਲ ਸੱਦੇ ‘ਤੇ ਪਹੁੰਚੇ ਲਾਇਨ ਮੈਬਰਾਂ ਨੂੰ ਸਨਮਾਨ ਚਿੰਨ ਦਿੱਤੇ ਗਏ।ਇਸ ਮੌਕੇ ਲਾਇੰਨਜ਼ ਕਲੱਬ ਮੁਸਕਾਨ ਬਟਾਂਲਾ ਦੇ ਪ੍ਰਧਾਨ ਲਾਇੰਨ ਰਣਜੀਤ ਸਿੰਘ ਰੰਧਾਵਾ,ਲਾਇੱਨ ਮੈਬਰ ਸ੍ਰੀ ਅਮਰਦੀਪ ਸਿੰਘ ਸੈਣੀ ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ, ਲਾਇੰਨ ਹਰਭਜਨ ਸਿੰਘ ਸੇਖੋ,ਲਾਇੰਨ ਲਖਵਿੰਦਰ ਸਿੰਘ ਢਿਲੋਂ, ਗੁਰਪ੍ਰਤਾਪ ਸਿੰਘ, ਲਾਇੰਨ ਪ੍ਰਿੰਸੀਪਲ ਦਵਿੰਦਰ ਸਿੰਘ, ਬਰਿੰਦਰ ਸਿੰਘ, ਬਖਸਿੰਦਰ ਸਿੰਘ ਤੋਂ ਇਲਾਵਾ ਕਲੱਬ ਦੀਆਂ ਲੇਡੀ ਲਾਇੰਨ ਮੈਬਰ ਹਾਜ਼ਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply