Wednesday, June 24, 2026

ਗੁਰਦੀਪ ਸਿੰਘ ਅਲੀਪੁਰ ਵੱਲੋਂ ਬਲਾਕ ਸੰਮਤੀ ਦੇ ਅਹੁਦੇ ਤੋਂ ਅਸਤੀਫ਼ਾ

Gurdeep S Alipur

ਸੰਦੌੜ, 22 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਧ ਰਹੀਆਂ ਦਿਨ ਪ੍ਰਤੀ ਦਿਨ ਬੇਅਦਬੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਤਸ਼ੱਦਦ ਦੇ ਵਿਰੁੱਧ ਸਰਕਾਰਾਂ ਵੱਲੋਂ ਕਈ ਸਖ਼ਤੀ ਨਾਲ ਕਾਰਵਾਈ ਕਰਨ ਦੇ ਰੋਹ ਵਿਚ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਦਾ ਰੋਹ ਵਧਦਾ ਹੀ ਜਾ ਰਿਹਾ ਹੈ ਅਤੇ ਇਸੇ ਰੋਸ ਵੱਜੋ ਅਕਾਲੀ ਸਰਕਾਰ ਦੇ ਅਹੁੱਦਿਆਂ ‘ਤੇ ਨਿਯੁੱਕਤ ਮੈਂਬਰਾਂ ਵੱਲੋਂ ਵੀ ਅਸਤੀਫ਼ਿਆਂ ਦੀ ਲੜੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਅਲੀਪੁਰ ਵੱਲੋਂ ਆਪਣੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਬ ਧਰਮਾਂ ਦੇ ਸਾਂਝੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਵੱਧ ਰਹੀਆਂ ਹਿਰਦੇਵੇਧਕ ਘਟਨਾਵਾਂ ਤੋਂ ਦੁਖੀ ਅਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾ ਸਰਬੰਸ ਵਾਰ ਕੇ ਖ਼ਾਲਸਾ ਪੰਥ ਦੇ ਸਾਜਣਾ ਕੀਤੀ ਸੀ ਅਤੇ ”ਗੁਰੂ ਮਾਨਿਉ ਗ੍ਰੰਥ” ਦਾ ਸੰਦੇਸ਼ ਦਿੱਤਾ ਸੀ ।ਪਰ ਅਕਾਲੀ ਦਲ ਸਰਕਾਰ ਹਉਮੈ ਵਿਚ ਆ ਕੇ ਗੁਰਸਿੱਖੀ ਸਿਧਾਂਤਾਂ ਨੂੰ ਵਿੱਸਰ ਚੁੱਕੀ ਹੈ ।ਜਿਸ ਨਾਲ ਗ਼ਲਤ ਅਨਸਰਾਂ ਵੱਲੋਂ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਲਈ ਇਹੋ ਜਿਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਸਿਆਸਤ ਦੀ ਆੜ ਵਿਚ ਪੰਥ ਨਾਲ ਕੀਤਾ ਜਾ ਰਿਹਾ ਮਾੜਾ ਵਿਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਲੇਖਕ ਅਮਨ ਮਾਨਵ, ਨਰਿੰਦਰ ਸਿੰਘ ਰੜ੍ਹ, ਹਰਵਿੰਦਰ ਸਿੰਘ, ਸੁਰਜੀਤ ਸਿੰਘ, ਰਿੰਕੂ ਕਾਲਾਬੂਲਾ, ਗੁਰਪ੍ਰੀਤ ਸਿੰਘ ਘਨੌਰ, ਦਿਲਾਵਰ ਖ਼ਾਨ ਚਾਂਗਲੀ ਤੋ ਇਲਾਵਾ ਜੋਤੀ ਅਲੀਪੁਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply