Monday, June 22, 2026

ਅਦਾਰਾ ਅਦਬੇ ਇਸਲਾਮੀ ਹਿੰਦ ਪੰਜਾਬ ਵੱਲੋਂ ਸਾਹਿਤਕ ਸਭਾ ਦਾ ਆਯੋਜਨ

PPN2210201507
ਮਾਲੇਰਕੋਟਲਾ, 22 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਦਾਰਾ ਅਦਬੇ ਇਸਲਾਮੀ ਹਿੰਦ ਪੰਜਾਬ ਵੱਲੋਂ ਸਥਾਨਕ ਦਫਤਰ ਸ਼ੇਰਵਾਨੀ ਗੇਟ ਵਿਖੇ ਇੱਕ ਸਾਹਿਤਕ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸ਼ਾਇਰਾਂ ਤੇ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਸਾਬਰ ਅਲੀ ਜੁਬੈਰੀ ਜਨਰਲ ਸਕੱਤਰ ਅਲ-ਫਲਾਹ ਟਰੱਸਟ ਤੇ ਕੇਂਦਰੀ ਮੈਂਬਰ ਮਿਲੀ ਕੋਂਸਲ ਨੇ ਕੀਤੀ। ਪ੍ਰੋਗਰਾਮ ਦੀ ਕਾਰਵਾਈ ਚਲਾਉਂਦੇ ਹੋਏ ਅਦਾਰੇ ਦੇ ਕਨਵੀਨਰ ਸ਼੍ਰੀ ਰਮਜ਼ਾਨ ਸਈਦ ਨੇ ਕੁਰਆਨ-ਏ-ਕਿਤਾਬ ਨਾਲ ਪ੍ਰੋਗਰਾਮ ਦਾ ਬਾਕਾਇਦਾ ਆਰੰਭ ਕੀਤਾ।ਸ਼੍ਰੀ ਅਰਸ਼ਦ ਸ਼ਰੀਫ ਵੱਲੋਂ ਪੰਜਾਬ ਹਮਦ ”ਰੱਬ ਦਾ ਬੰਦਾ ਬਣ ਜਾ ਬੰਦਿਆ” ਪੜੀ ਗਈ। ਇਸ ਤੋਂ ਬਾਅਦ ਸ਼ਾਇਰੋ-ਸ਼ਾਇਰੀ ਦਾ ਦੋਰ ਚੱਲਿਆ। ਇਸ ਮੌਕੇ ਸਾਹਿਤਕਾਰਾਂ ਵੱਲੋਂ ਅਫਸਾਨੇ ਤੇ ਸਾਹਿਤਕ ਲੇਖ ਵੀ ਪੇਸ਼ ਕੀਤੇ ਗਏ। ਅਦਾਰੇ ਵੱਲੋਂ ਇਸ ਮੌਕੇ ਦੋ ਮੱਤੇ ਪਾਸ ਕਰਕੇ ਦੇਸ਼ ਵਿੱਚ ਫਿਰਕੂ ਅੱਗ ਨੂੰ ਹਵਾ ਦੇਣ ਵਾਲੇ ਦੋਸ਼ੀਆਂ ਅਤੇ ਸੂਬਾ ਪੰਜਾਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਕ ਕਰਕੇ ਸਜਾ ਦੀ ਮੰਗ ਕੀਤੀ।ਇਸ ਸਾਹਿਤ ਸਭਾ ਵਿੱਚ ਉੱਘੇ ਸਾਹਿਤਕਾਰਾਂ ਵਿੱਚ ਨਾਮ ਹਨ ਅਨਵਾਰ ਆਜ਼ਰ, ਅੰਜੁਮ ਕਾਦਰੀ, ਸਾਜਿਦ ਇਸਹਾਕ, ਅਬਦੁਲ ਵਹੀਦ ਆਜਿਜ਼, ਅਨਵਾਰ ਅੰਜੁਮ, ਅਖਤਰ ਅਲੀ ਅਖਤਰ, ਮਹਿੰਦਰ ਦੀਪ, ਡਾ. ਸਲੀਮ ਜ਼ੁਬੈਰੀ, ਅਸ਼ੋਕ ਮਾਲੇਰਕੋਟਲਵੀ, ਰਮਜ਼ਾਨ ਸਈਦ, ਨੂਰ ਮੁਹੰਮਦ ਨੂਰ, ਜ਼ਫਰ ਅਹਿਮਦ ਜ਼ਫਰ, ਗੁਲਾਮ ਮੁਹੰਮਦ ਨੱਯਰ, ਸ਼ਫੀਕ ਥਿੰਦ, ਡਾ. ਮੁਹੰਮਦ ਅਯੂਬ ਖਾਂ, ਸਾਲਿਕ ਜਮੀਲ ਬਰਾੜ, ਮੁਸ਼ਤਾਕ ਜੋਸ਼, ਰਸ਼ੀਦ ਅੱਬਾਸ, ਸ਼ਫੀਕ ਖਾਂ ਤੇ ਸਾਜਿਦ ਅਨਵਰ। ਸਰੋਤਿਆਂ ਵਿੱਚ ਮੁੱਖ ਤੌਰ ਤੇ ਜ਼ਹੂਰ ਅਹਿਮਦ ਜ਼ਹੂਰ, ਮਾਸਟਰ ਅਬਦੁਲ ਹਮੀਦ, ਮੁਹੰਮਦ ਹਨੀਫ ਆਜ਼ਾਦ, ਮੌਲਾਨਾ ਮੁਹੰਮਦ ਸੱਜਾਦ, ਮਾਸਟਰ ਅਬਦੁਲ ਹਮੀਦ ਹਨਫੀ, ਮਾਸਟਰ ਮੁਹੰਮਦ ਨਜ਼ੀਰ ਰਾਵਤ, ਅਬਦੁੱਰ ਰਊਫ ਸਿੱਦੀਕੀ ਤੇ ਮੁਹੰਮਦ ਇਕਬਾਲ ਅਨਸਾਰੀ ਦੇ ਨਾਮ ਵਰਣਨਯੋਗ ਹਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply