ਬਲਾਕ ਖੇਤੀਬਾੜੀ ਦਫ਼ਤਰਾਂ ਵਿਚ 26 ਤੱਕ ਜਮ੍ਹਾਂ ਹੋਣਗੇ ਫਾਰਮ
ਅੰਮ੍ਰਿਤਸਰ, 23 ਅਕਤੂਬਰ (ਗੁਰਚਰਨ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਵਿਚ ਹਾੜ੍ਹੀ 2015-16 ਸੀਜ਼ਨ ਦੌਰਾਨ ਕਿਸਾਨਾਂ ਨੂੰ 32000 ਕੁਇੰਟਲ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ਼ ਸਬਸਿਡੀ ‘ਤੇ ਮੁਹੱਈਆ ਕਰਵਾਇਆ ਜਾਵੇਗਾ ਜਿਸ ਤੇ ਪੰਜਾਬ ਸਰਕਾਰ ਵੱਲੋੋਂ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਸਿੱਧੀ ਆਨਲਾਈਨ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦਿੰਦਿਆਂ ਦੱਸਿਆ ਕਿ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਦੇ ਚਾਹਵਾਨ ਕਿਸਾਨ ਨਿਰਧਾਰਿਤ ਫਾਰਮ (ਅਨੁਲੱਗ-ਅ) ‘ਤੇ ਆਪਣੀ ਫੋੋਟੋੋ ਲਗਾ ਕੇ ਪਿੰਡ ਦੇ ਸਰਪੰਚ/ਨੰਬਰਦਾਰ/ਐਮ.ਸੀ ਤੋੋਂ ਤਸਦੀਕ ਕਰਵਾਉਣ ਉਪਰੰਤ ਸਬੰਧਤ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਮਿਤੀ 26 ਅਕਤੂਬਰ 2015 ਤੱਕ ਜਮ੍ਹਾਂ ਕਰਵਾ ਸਕਦੇ ਹਨ।
ਸ੍ਰੀ ਰਵੀ ਭਗਤ ਨੇ ਕਿਹਾ ਕਿ ਇਸ ਵਾਰ ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ (ਆਨਲਾਈਨ) ਜਮ੍ਹਾਂ ਹੋੋਣੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਸਬਸਿਡੀ ਵਾਲੇ ਨਿਰਧਾਰਿਤ ਫਾਰਮ ਜਮ੍ਹਾਂ ਕਰਵਾਉਣ ਸਮੇਂ ਆਪਣੀ ਫੋੋਟੋੋ, ਅਧਾਰ ਕਾਰਡ ਦੀ ਫੋੋਟੋੋ ਕਾਪੀ ਅਤੇ ਬੈਂਕ ਦੀ ਪਾਸ ਬੁੱਕ ਦੀ ਫੋੋਟੋੋ ਕਾਪੀ ਵੀ ਜਮ੍ਹਾਂ ਕਰਾਉਣੀ ਲਾਜ਼ਮੀ ਹੋੋਵੇਗੀ। ਉਨ੍ਹਾਂ ਕਿਹਾ ਕਿ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਿਤ ਫਾਰਮ/ਬਿਨੈ-ਪੱਤਰ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ ਾਾਾ.ੳਗਰਪਿਬ.ਗੋਵ.ਨਿ ਤੋੋਂ ਵੀ ਡਾਊਨਲੋੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਣਕ ਦਾ ਇਹ ਸਬਸਿਡੀ ਪਹਿਲਾਂ ਢਾਈ ਏਕੜ ਤੱਕ ਜ਼ਮੀਨ ਮਾਲਕੀਅਤ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਜੇਕਰ ਸਬਸਿਡੀ ਵਾਲੀ ਰਾਸ਼ੀ ਬਚਦੀ ਹੋੋਈ ਤਾਂ ਬਾਅਦ ਵਿਚ 5 ਏਕੜ ਜਾਂ ਇਸ ਤੋੋ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਆਖ਼ਰੀ ਮਿਤੀ 26 ਅਕਤੂਬਰ 2015 ਤੱਕ ਜਮ੍ਹਾਂ ਹੋੋਏ ਫਾਰਮਾਂ ਵਿਚੋੋਂ ਯੋੋਗ ਪਾਏ ਗਏ ਕਿਸਾਨਾਂ ਨੂੰ ਬੀਜ ਖ਼ਰੀਦਣ ਦੇ ਪਰਮਿਟ ਸਬੰਧਤ ਬਲਾਕ ਖੇਤੀਬਾੜੀ ਅਫ਼ਸਰਾਂ ਵੱਲੋਂ ਜਾਰੀ ਕੀਤੇ ਜਾਣਗੇ, ਜਿਸ ਦੇ ਅਧਾਰ ‘ਤੇ ਕਿਸਾਨ ਵੀਰ ਜ਼ਿਲ੍ਹੇ ਦੇ ਕਿਸੇ ਵੀ ਅਧਿਕਾਰਿਤ ਸਹਿਕਾਰੀ ਅਦਾਰੇ ਜਾਂ ਡੀਲਰ ਤੋੋਂ ਕਣਕ ਦਾ ਸਿਰਫ਼ ਤਸਦੀਕਸ਼ੁਦਾ(ਸਰਟੀਫਾਈਡ) ਬੀਜ ਖਰੀਦਣ ਉਪਰੰਤ ਬੀਜ ਖਰੀਦਣ ਦੇ ਬਿੱਲਾਂ ਦੀ ਕਾਪੀ ਸਬੰਧਤ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਬਲਾਕ ਦਫ਼ਤਰਾਂ ਵਿਚ ਜਮ੍ਹਾਂ ਕਰਵਾਉਣਗੇ ਤਾਂ ਜੋੋ ਸਬਸਿਡੀ ਵਾਲੀ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਸਿੱਧੀ ਜਮ੍ਹਾਂ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਆਰ.ਕੇ.ਵੀ.ਵਾਈ ਤਹਿਤ 5 ਫੀਸਦੀ ਬੀਜ ਸਬਸਿਡੀ ਵਾਲੀ ਰਕਮ ਅਨਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ ਰਾਖ਼ਵੀਂ ਹੈ। ਇਸ ਲਈ ਉਪਰੋੋਕਤ ਵਰਗ ਨਾਲ ਸਬੰਧ ਰੱਖਣ ਵਾਲੇ ਕਿਸਾਨ ਵੀਰ ਇਹ ਕਣਕ ਦਾ ਸਬਸਿਡੀ ਵਾਲਾ ਬੀਜ ਪ੍ਰਾਪਤ ਕਰਨ ਦੇ ਯੋਗ ਹੋੋਣਗੇ। ਮੁੱਖ ਖੇਤੀਬਾੜੀ ਅਫ਼ਸਰ ਸ. ਬਲਵਿੰਦਰ ਸਿੰਘ ਛੀਨਾ ਨੇ ਇਸ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਬੀਜ ਲੈਣ ਦੇ ਚਾਹਵਾਨ ਕਿਸਾਨ ਮੁਕੰਮਲ ਬਿਨੇ ਪੱਤਰ ਮਿਤੀ 26 ਅਕਤੂਬਰ 2015 ਤੱਕ ਖੇਤੀਬਾੜੀ ਦਫ਼ਤਰਾਂ ਵਿਚ ਜਮ੍ਹਾਂ ਕਰਵਾਉਣ ਤਾਂ ਜੋ ਸਮੇਂ ਸਿਰ ਬੀਜ ਮੁਹੱਈਆ ਕਰਵਾਇਆ ਜਾ ਸਕੇ।
Punjab Post Daily Online Newspaper & Print Media
