
ਬਰਨਾਲ (ਬਟਾਲਾ), 22 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਸਿਖਿਆ ਵਿਭਾਂਗ ਪੰਜਾਬ ਵੱਲੋ ਸਮੇ ਸਮੇ ਤੇ ਜਾਰੀ ਹਦਾਇਤਾ ਦੀ ਪਾਲਣਾਂ ਕਰਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਧਰਤੀ ਦਿਵਸ ਮਨਾਇਆ ਗਿਆ । ਜਿਸ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਭਾਰਤ ਭੂਸਨ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਗੰਦਲੇ ਵਾਤਾਵਰਨ ਤੇ ਧਰਤੀ ਨੂੰ ਬਣਾਂਉਣ ਵਾਸਤੇ ਕੀਤੇ ਜਾ ਸਕਣ ਵਾਲੇ ਉਪਰਾਲਿਆ ਬਾਰੇ ਬੱਚਿਆ ਨੂੰ ਦੱਸਿਆ ਗਿਆ। ਸ੍ਰੀ ਮਤੀ ਮਨਪ੍ਰੀਤ ਕੌਰ ਸਾਂਇੰਸ ਮਿਸਟ੍ਰੈਸ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਨੂੰ ਕਈ ਪੱਖਾਂ ਤੋ ਇੰਨਸਾਨ ਖਰਾਬ ਕਰੀ ਜਾ ਰਿਹਾ ਹੈ। ਜਿਸ ਨਾਲ ਇਸ ਦੀ ਉਪਜਾਉ ਸਕਤੀ ਖਤਮ ਹੁੰਦੀ ਜਾ ਰਹੀ ਹੈ, ਖਾਸ ਕਰਕੇ ਆਉਦੇ ਦਿਨਾ ਵਿਚ ਲੋਕਾਂ ਦੁਆਰਾ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਨ ਖਰਾਬ ਹੋਵੇਗਾ ਨਾਲ ਦੀ ਨਾਲ ਧਰਤੀ ਦੀ ਉਪਰਲੀ ਪਰਤ ਵੀ ਖਰਾਬ ਹੋਵੇਗੀ ।ਸਾਰਿਆਂ ਨੂੰ ਚਾਹੀਦਾ ਹੈ ਧਰਤੀ ਦੀ ਸੰਭਾਂਲ ਵਾਸਤੇ ਕੋਸਿਸਾ ਕਰਨੀਆਂ ਚਾਹੀਦੀਆਂ ਹਨ| ਇਸ ਮੌਕੇ ਲਖਵਿੰਦਰ ਸਿੰਘ, ਸਾਮ ਕੁਮਾਰ,ਪ ਰਦੀਪ ਕੌਰ, ਨੀਰੂ ਬਾਲਾ, ਅਮਨ, ਨਰਿੰਦਰ ਸਿੰਘ, ਸੰਪੂਰਨ ਸਿੰਘ, ਅਜਮੇਰ ਸਿੰਘ, ਪਰਮਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਚੀਮਾ ਤੇ ਪ੍ਰੇਮ ਪਾਲ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media