
ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਹੋਇਆ ਸਕੂਲ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਨੇ ਖਿਡਾਰੀ ਸਿਮਰਨਪ੍ਰੀਤ ਕੌਰ ਵਲੋਂ ਵੱਖ-ਵੱਖ ਸਮੇਂ ‘ਤੇ ਬੂਸ਼ ਖੇਡ ਵਿੱਚ ਹਿੱਸਾ ਲੈ ਕੇ ਸਿਲਵਰ ਅਤੇ ਗੋਡਲ ਮੈਡਲ ਅਤੇ ਸਰਟੀਫਿਕੇਟ ਪ੍ਰਾਪਤੀਆਂ ਲੈ ਕੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖ਼ਲ ਕੀਤੀ ਗਈ ਹੈ।ਇਸ ਬੱਚੀ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਚੈਪੀਅਨਸ਼ਿਪ ਥਾਈਲੈਂਡ ‘ਚ ਵੀ ਭਾਗ ਲੈਣਾ ਸੀ, ਪ੍ਰੰਤੂ ਦਸਵੀਂ ਬੋਰਡ ਦੇ ਪੇਪਰ ਹੋਣ ਕਰਕੇ ਉਹ ਹਿੱਸਾ ਨਹੀਂ ਲੈ ਸਕੀ। ਆਪਣੀ ਇਸ ਖੇਡ ਦੇ ਹੁਨਰ ਦਾ ਸਿਹਰਾ ਸਿਮਰਨਪ੍ਰੀਤ ਕੌਰ ਆਪਣੇ ਕੋਚ ਪ੍ਰਦੀਪ ਸ਼ਰਮਾ ਨੂੰ ਦਿੰਦੀ ਹੈ।ਇਸ ਬਾਰੇ ਪ੍ਰਿੰਸੀਪਲ ਨਾਜਰ ਸਿੰਘ ਨੇ ਦੱਸਿਆ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਇਸ ਬੱਚੀ ਨੂੰ ਹਰ ਸਹੂਲਤ ਮੁਹੱਈਆ ਕੀਤੀ ਜਾਵੇਗੀ ਤਾਂ ਕਿ ਭਵਿੱਖ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ। ਖਿਡਾਰੀ ਸਿਮਰਨਪ੍ਰੀਤ ਕੌਰ ਦੀ ਦਿਲੋਂ ਤਮੰਨਾ ਹੈ ਕਿ ਉਹ ਮਿਲਟਰੀ ਜਾਂ ਪੁਲਿਸ ਵਿੱਚ ਉੱਚ ਅਫ਼ਸਰ ਭਰਤੀ ਹੋਵੇਗੀ ਅਤੇ ਇਸ ਗੇਮ ਸਦਕਾ ਹੋਰ ਉੱਚੀਆਂ ਮੰਜ਼ਿਲਾਂ ਛੂਹੇਗੀ। ਪ੍ਰਮਾਤਮਾ ਖਿਡਾਰੀ ਦੀ ਹਰੇਕ ਦਿਲੀ ਇੱਛਾ ਦੀ ਪੂਰਤੀ ਕਰੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media