ਅੰਮ੍ਰਿਤਸਰ, 24 ਅਕਤੂਬਰ (ਗੁਰਚਰਨ ਸਿੰਘ)- ਪਾਵਨ ਸ਼ਹਿਰ ਅੰਮ੍ਰਿਤਸਰ ਵਿਖੇ 25 ਤੇ 26 ਅਕਤੂਬਰ ਨੂੰ ਦੋ ਰੋਜ਼ਾ 108ਵੀਂ ਮੇਅਰਾਂ ਦੀ ਸਰਵ ਭਾਰਤੀ ਕੌਂਸਲ (ਏ.ਆਈ.ਸੀ.ਐਮ.) ਦੀ ਕਾਰਜਕਾਰਨੀ ਮੀਟਿੰਗ ਹੋਵੇਗੀ। ਇਸ ਵਿੱਚ 50 ਤੋਂ ਵੱਧ ਪਤਵੰਤੇ ਪਹੁੰਚਣਗੇ ਜਿਨ੍ਹਾਂ ਵਿੱਚ 25 ਨਗਰ ਨਿਗਮਾਂ ਦੇ ਮੇਅਰ, ਮੰਤਰੀ ਅਤੇ ਸੰਸਦ ਮੈਂਬਰ ਸ਼ਾਮਲ ਹੋਣਗੇ। ਇਸ ਵੱਡੀ ਪੱਧਰ ਦੇ ਸਮਾਗਮ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਨਗਰ ਨਿਗਮ ਅੰੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ ਜੋ ਕਿ ਏ.ਆਈ.ਸੀ.ਐਮ. ਦੇ ਜਨਰਲ ਸਕੱਤਰ ਵੀ ਹਨ, ਨੇ ਕਿਹਾ ਕਿ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਇਹ ਮੀਟਿੰਗ ਇਸ ਇਤਿਹਾਸਕ ਤੇ ਪਵਿੱਤਰ ਸ਼ਹਿਰ ਵਿੱਚ ਹੋ ਰਹੀ ਹੈ। ਉਨ੍ਹਾਂ ਅਗਾਂਹ ਦੱਸਿਆ ਕਿ ਇਸ ਮੀਟ ਵਿੱਚ ਵਿਕਾਸ, ਨਗਰ ਨਿਗਮਾਂ ਨਾਲ ਜੁੜੇ ਹੋਏ ਸੂਬਾ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਮੁੱਦੇ ਗਹਿਰਾਈ ਨਾਲ ਵਿਚਾਰੇ ਜਾਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮੀਟ ਵਿੱਚ ਦੇਸ਼ ਦੇ ਵੱਖੋਂ-ਵੱਖ ਸੂਬਿਆਂ ਤੋਂ ਮੇਅਰ, ਸਾਬਕਾ ਮੇਅਰ ਜੋ ਕਿ ਲਾਈਫ ਮੈਂਬਰ ਹਨ, ਵੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਮੀਟ ਵਿੱਚ ਹਿੱਸਾ ਲੈਣ ਵਾਲੇ ਡੈਲੀਗੇਟ ਅਟਾਰੀ-ਵਾਹਗਾ ਸਰਹੱਦ, ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜਲ੍ਹਿਆਵਾਲਾ ਬਾਗ ਅਤੇ ਸ੍ਰੀ ਰਾਮ ਤੀਰਥ ਆਦਿ ਸਥਾਨਾਂ ਦੇ ਦਰਸ਼ਨ ਵੀ ਕਰਨਗੇ। ਇਸ ਦੋ ਰੋਜ਼ਾ ਮੀਟ ਬਾਰੇ ਵਿਸਥਾਰ ਵਿੱਚ ਵੇਰਵੇ ਦਿੰਦੇ ਹੋਏ ਸ੍ਰੀ ਅਰੋੜਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਉਚੇਰੀ, ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਸ੍ਰੀ ਉਮਾ ਸ਼ੰਕਰ ਗੁਪਤਾ, ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਕਵਿੰਦਰ ਗੁਪਤਾ ਵੀ ਇਸ ਮੀਟ ਵਿੱਚ ਹਿੱਸਾ ਲੈਣਗੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਇਸ ਮੀਟ ਦੇ ਪਹਿਲੇ ਦਿਨ ਮੁੱਖ ਮਹਿਮਨ ਹੋਣਗੇ। ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ, ਸ੍ਰੀ ਸੋਮ ਪ੍ਰਕਾਸ਼, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਜਲੰਧਰ ਦੇ ਸਾਬਕਾ ਮੇਅਰ ਸ੍ਰੀ ਰਾਕੇਸ਼ ਰਾਠੌਰ ਅਤੇ ਭਾਜਪਾ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਘ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ। ਦੂਜੇ ਦਿਨ ਸਮਾਪਤੀ ਸਮਾਰੋਹ ਮੌਕੇ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਸੰਬੋਧਨ ਕਰਨਗੇ।
ਨਗਰ ਨਿਗਮ ਅੰਮ੍ਰਿਤਸਰ ਨੂੰ ਜਿਨ੍ਹਾਂ ਮੇਅਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਇਸ ਮੀਟ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਵਿੱਚ ਸ੍ਰੀ ਵਿਨੋਦ ਚੰਮੋਲੀ ਦੇਹਾਰਦੂਨ (ਉਤਰਾਖੰਡ), ਸ੍ਰੀ ਉਮਾ ਸ਼ੰਕਰ ਗੁਪਤਾ, ਭੋਪਾਲ (ਮੱਧ ਪ੍ਰਦੇਸ਼), ਸ੍ਰੀ ਸੁਭਾਸ਼ ਪਟੇਲ, ਸਾਬਕਾ ਮੇਅਰ (ਲਾਈਫ ਮੈਂਬਰ ਏ.ਆਈ.ਸੀ.ਐਮ. ਬਰੇਲੀ, ਉਤਰ ਪ੍ਰਦੇਸ਼), ਪ੍ਰੋ. ਅਨਿਲ ਸੋਲੇ ਸਾਬਕਾ ਮੇਅਰ ਨਾਗਪੁਰ, ਸ੍ਰੀ ਸੰਜੇ ਕੁਮਾਰ ਬੇਗੂਸਰਾਏ, ਸ੍ਰੀ ਸਸ਼ਾਂਕ ਸ੍ਰੀਵਾਸਤਵ ਕਟਨੀ (ਮੱਧ ਪ੍ਰਦੇਸ਼), ਸ੍ਰੀ ਵਿਵੇਕ ਐਨ. ਸੇਜਵਲਕਰ ਗਵਾਲੀਅਰ, ਸ੍ਰੀ ਮਨੋਜ ਗੁਪਤਾ ਪੀ.ਆਰ.ਓ. ਏ.ਆਈ.ਸੀ.ਐਮ., ਸ੍ਰੀ ਅਨਿਲ ਕੁਮਾਰ ਦਿੱਲੀ ਦਫਤਰ, ਸ੍ਰੀਮਤੀ ਮਧੂ ਸੂਦ ਸਾਬਕਾ ਮੇਅਰ (ਲਾਈਫ ਮੈਂਬਰ ਸ਼ਿਮਲਾ), ਸ੍ਰੀਮਤੀ ਸ਼ਕੁੰਤਲਾ ਰਾਜਲੀਵਾਲਾ ਹਿਸਾਰ, ਸ੍ਰੀ ਮਨੋਜ ਗਰਗ ਹਰਿਦੁਆਰ, ਸ੍ਰੀ ਪ੍ਰਮੋਦ ਦੂਬੇ ਰਾਏਪੁਰ (ਛੱਤੀਸਗੜ੍ਹ), ਮੀਨਾਕਸ਼ੀ ਬੇਨ ਪਟੇਲ ਅਹਿਮਦਾਬਾਦ, ਸ੍ਰੀਮਤੀ ਰੇਨੂੰ ਬਾਲਾ ਗੁਪਤਾ ਕਰਨਾਲ, ਸ੍ਰੀਮਤੀ ਪੂਨਮ ਸ਼ਰਮਾ ਚੰਡੀਗੜ੍ਹ, ਸ੍ਰੀ ਹਰਚਰਨ ਗੋਹਲਵੜੀਆ ਲੁਧਿਆਣਾ, ਸ੍ਰੀ ਸੁਨੀਲ ਜੋਤੀ ਜਲੰਧਰ, ਸ੍ਰੀ ਅਰੁਣ ਖੋਸਲਾ ਫਗਵਾੜਾ, ਸ੍ਰੀ ਕੁਲਵੰਤ ਸਿੰਘ ਮੁਹਾਲੀ, ਸ੍ਰੀ ਅਮਰਿੰਦਰ ਬਜਾਜ ਪਟਿਆਲਾ, ਸ੍ਰੀ ਬਲਵੰਤ ਰਾਏ ਨਾਥ ਬਠਿੰਡਾ, ਸ੍ਰੀ ਸ਼ਿਵ ਕੁਮਾਰ ਸੂਦ ਹੁਸ਼ਿਆਰਪੁਰ, ਸ੍ਰੀ ਅਕਸ਼ਿਤ ਜੈਨ ਮੋਗਾ ਅਤੇ ਸ੍ਰੀ ਅਨਿਲ ਵਾਸੂਦੇਵ ਪਠਾਨਕੋਟ ਸ਼ਾਮਲ ਹਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media