
ਫ਼ਾਜ਼ਿਲਕਾ, 22 ਅਪ੍ਰੈਲ (ਵਿਨੀਤ ਅਰੋੜਾ)- ਬੀਤੀ ਰਾਤ ਇੱਕ ਵਿਅਕਤੀ ਨੂੰ ਕੁੱਝ ਲੁਟੇਰਿਆਂ ਨੇ ਨਗਦੀ ਅਤੇ ਗਹਿਣੇ ਲੁੱਟ ਕੇ ਮਾਰਕੁੱਟ ਕੇ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਫਾਜ਼ਿਲਕਾ ਵਾਸੀ ਸਤਿੰਦਰ ਕੁਮਾਰ ਪੁਪਨੇਜਾ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਫਾਜ਼ਿਲਕਾ ਵਿਚ ਮੈਸਰਜ਼ ਓਮ ਪ੍ਰਕਾਸ਼ ਮੋਹਨ ਲਾਲ ਦੀ ਆੜ੍ਹਤ ਦੀ ਦੁਕਾਨ ਹੈ ਅਤੇ ਉਸਨੇ ਬਲਰਾਮ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਬਿਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਉਝਾਂ ਵਾਲੀ ਤੋਂ 9 ਲੱਖ ਰੁਪਏ ਲੈਣੇ ਸਨ। ਉਹ ਬੀਤੀ ਰਾਤ ਪੈਸੇ ਲੈਣ ਲਈ ਪਿੰਡ ਰਾਣਾ ਦੇ ਫੋਕਲ ਪੁਆਇੰਟ ਤੇ ਆਪਣੀ ਕਾਰ ਨੰਬਰ ਪੀਬੀ 22 ਸੀ 7707 ਤੇ ਜਾ ਰਿਹਾ ਸੀ ਕਿ ਪਿੰਡ ਰਾਣਾ ਦੇ ਲਾਗੇ ਬਲਰਾਮ ਅਤੇ ਬਿਸ਼ਨ ਸਿੰਘ ਪਿੰਡ ਔਝਾਂਵਾਲੀ ਦੇ ਨਾਲ ਕੁੱਝ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਕੁੱਟਮਾਰ ਕੀਤੀ। ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਕਾਰ ਵਿਚੋਂ ਜ਼ਬਰਦਸਤੀ ਕੱਢ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਇਹ ਵਿਅਕਤੀ ਉਸ ਕੋਲੋਂ 30 ਹਜ਼ਾਰ ਰੁਪਏ ਨਕਦ, 1 ਸੋਨੇ ਦੀ ਚੈਨੀ ਅਤੇ ਮੋਬਾਇਲ ਆਦਿ ਲੁੱਟ ਕੇ ਲੈ ਗਏ। ਇਨ੍ਹਾਂ ਵਿਅਕਤੀਆਂ ਵਲੋਂ ਕਾਰ ਤੇ ਵੀ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਇਸ ਹਮਲੇ ਵਿਚ ਉਸਦੇ ਸਿਰ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਤੇ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ਤੇ ਦੋਨਾਂ ਦੋਸ਼ੀਆਂ ‘ਤੇ ਆਪਰਾਧਿਕ ਧਾਰਾ 323, 379,341, 506,427,148 ਅਤੇ 149 ਦੇ ਤਹਿਤ ਮੁਕੱਦਮਾ ਨੰਬਰ 76 ਦਰਜ ਕਰ ਲਿਆ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media