Tuesday, April 22, 2025

ਜਿਲ੍ਹਾ ਮੈਜਿਸਟਰੇਟ ਵੱਲੋਂ ਚੋਣਾਂ ਦੇ ਮੱਦੇਨਜਰ ਡਰਾਈ ਡੇਅ ਘੋਸ਼ਿਤ

PPN120420
ਫ਼ਾਜ਼ਿਲਕਾ, 22 ਅਪ੍ਰੈਲ ( ਵਿਨੀਤ ਅਰੋੜਾ)-  ਜਿਲ੍ਹਾ ਮੈਜਿਸਟਰੇਟ ਫਾਜਿਲਕਾ ਡਾ.ਐਸ.ਕਰੁਣਾ ਰਾਜੂ ਆਈ.ਏ.ਐਸ 30 ਅਪ੍ਰੈਲ  ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਐਕਸਾਈਜ ਐਕਟ 1914 ਦੀ ਧਾਰਾ 54 ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆ ਜਿਲ੍ਹਾ ਫਾਜਿਲਕਾ ਦੀਆ ਸੀਮਾਵਾਂ ਅੰਦਰ ਆਉਂਦੇ ਖੇਤਰਾਂ ਵਿਚ ਮਿਤੀ 28.04.2014 ਸ਼ਾਮ 6.00 ਵਜੇ ਤੋਂ 30.04.2014 ਨੂੰ,  ਜਿਸ ਦਿਨ ਵੋਟਾਂ ਪੈਣੀਆਂ ਹਨ ਸ਼ਾਮ 6.00 ਵਜੇ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 16.05.2014 ਨੂੰ, ਡਰਾਈ ਡੇਅ ਘੋਸ਼ਿਤ ਕੀਤਾ ਹੈ। ਇਸ ਦਿਨ ਜਿਲ੍ਹੇ ਅੰਦਰ ਅੰਗਰੇਜੀ ਤੇ ਦੇਸੀ ਸ਼ਰਾਬ, ਸਪਿਰਟ, ਅਲਕੋਹਲ ਜਾਂ ਕੋਈ ਵਸਤੂ ਜਿਸ ਦਾ ਸ਼ਰਾਬ ਵਰਗਾ ਨਸ਼ਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ, ਜਮਾਖੋਰੀ, ਵੰਡਣ, ਪਿਲਾਉਣ ਦੀ ਜਨਤਕ ਥਾਵਾਂ ਦਾ ਢਾਬਿਆਂ, ਅਹਾਤਿਆਂ, ਰੈਸਟੋਰੈਂਟ, ਬੀਅਰ ਬਾਰ, ਕਲੱਬਾਂ ਆਦਿ ਥਾਵਾਂ ਤੇ ਵੇਚ, ਵਰਤੋ ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ  ਇਹ ਰੋਕ ਚੋਣਾਂ ਦੇ ਕੰਮ ਨੂੰ ਸ਼ਾਂਤੀ ਪੂਰਵਕ, ਸਾਫ ਸੁਥਰੇ ਢੰਗ ਨਾਲ ਨਿਰਵਿਘਨ ਨੇਪਰੇ ਚਾੜ੍ਹਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਲਾਈ ਗਈ ਹੈ।

Check Also

ਦੇਸ਼ ਵਿਚ 16 ਸਾਲਾਂ ‘ਚ 34.45 ਫੀਸਦੀ ਤੇ 10 ਸਾਲਾਂ ਵਿਚ ਪੰਜਾਬ ਦੇ 23 ਲੱਖ ਵੋਟਰ ਵਧੇ

ਜਲੰਧਰ, 23 ਫਰਵਰੀ ( ਪੰਜਾਬ ਪੋਸਟ ਬਿਊਰੋ)- ਦੇਸ਼ ਵਿਚ ਵੋਟਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ …

Leave a Reply