Wednesday, June 17, 2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੋਭਾ ਯਾਤਰਾ ਕੱਢੀ

PPN2610201508

ਪੱਟੀ, 26 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ)- ਸ੍ਰੀ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪੱਟੀ ਦੇ ਕੇਂਦਰੀ ਵਾਲਮੀਕ ਮੰਦਿਰ ਕੋਰਟ ਰੋਡ ਤੋਂ ਵਿਸ਼ਾਲ ਸੋਭਾ ਯਾਤਰਾ ਕੱਡੀ ਗਈ।ਮੁੱਖ ਮਹਿਮਾਨ ਸ੍ਰੀ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ, ਨਗਰ ਕੌਸਲ ਪੱਟੀ ਵਲੋਂ ਰਿਬਨ ਕੱਟ ਕੇ ਯਾਤਰਾ ਸੁਰੂ ਕਰਵਾਈ ਗਈ। ਇਸ ਮੌਕੇ ਪ੍ਰਧਾਨ ਸ਼ਿੰਦਾ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਅਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।ਇਹ ਯਾਤਰਾ ਮੇਨ ਬਜ਼ਾਰ, ਕੋਰਟ ਰੋਡ, ਬੱਸ ਸਟੈਡ, ਕਾਲਜ਼ ਰੋਡ, ਸਰਹਾਲੀ ਰੋਡ, ਕਹੀਆਂ ਚੌਂਕ, ਰੇਲਵੇ ਰੋਡ ਤੋ ਹੋ ਕੇ ਮੰਦਿਰ ਪੁਹੰਚੇਗੀ।ਇਸ ਮੌਕੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਮੰਦਿਰ ਕਮੇਟੀ ਚੇਅਰਮੈਨ ਸ਼ਕਤੀ ਕੁਮਾਰ, ਪ੍ਰਧਾਨ ਅਜੈ ਕੁਮਾਰ, ਮੀਤ ਪ੍ਰਧਾਨ ਸੌਰਭ ਕੁਮਾਰ, ਸੈਕਟਰੀ ਅਜੈ ਕੁਮਾਰ ਮੱਟੂ, ਕੈਸੀਅਰ, ਸਰਪ੍ਰਸਤ ਸੁਰਿੰਦਰ ਕੁਮਾਰ ਜੂਲੀ, ਪ੍ਰਧਾਨ ਲਖਬੀਰ ਸੰਧੂ,ਪ੍ਰਧਾਨ ਵਿਨੋਦ ਕੁਮਾਰ ਖੰਨਾ, ਸਰਪ੍ਰਸਤ ਮੋਹਣ ਲਾਲ, ਸਰਪ੍ਰਸਤ ਕੇਵਲ ਕ੍ਰਿਸ਼ਨ,ਪ੍ਰਧਾਨ ਰਾਜ ਕੁਮਾਰ ਰਾਜੂ, ਰਾਜਾ ਪਿਪਲ ਮੁੱਹਲਾ, ਸੁਖਦੇਵ ਰਾਜ ਮੁੱਚੀ, ਰਾਜਾ, ਲਾਡੀ, ਜੋਰਾਵਰ ਸਿੰਘ, ਅਸੋਕ ਕੁਮਾਰ ਤੇ ਸਮੂਹ ਭਾਈਚਾਰਾ ਹਾਜ਼ਰ ਸੀ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply