Tuesday, March 10, 2026

ਕਾਲਜ਼ ਵਿਦਿਆਰਥੀ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਟੀਚਰ ਤੇ ਹਮਲਾ- ਗੰਭੀਰ ਜਖਮੀ

PPN2610201507

ਪੱਟੀ, 26 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ) ਕੁੱ ਝ ਨੌਜਵਾਨਾਂ ਵਲੋ ਸ਼ਾਮ ਵੇਲੇ ਕਾਲਜ਼ ਟੀਚਰ ਨੂੰ ਤੇਜਧਾਰ ਹਥਿਆਰਾਂ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਗੰਭੀਰ ਰੂਪ ਵਿਚ ਜਖਮੀ ਕਰ ਦੇਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸ਼ੰਕਰ ਇੰਜੀਨੀਅਰਿੰਗ ਕਾਲਜ਼ ਪੱਟੀ ਮੋੜ ਦੇ ਟੀਚਰ ਨੂੰ 8-10 ਲੜਕਿਆਂ ਵਲੋਂ ਟੀਚਰ ਨੂੰ ਬੁਰੀ ਤਰਾਂ ਜਖਮੀ ਦਿੱਤਾ।ਸਿਵਲ ਹਸਪਤਾਲ ਪੱਟੀ ਵਿਖੇ ਜੇਰੇ ਇਲਾਜ਼ ਮਾਹਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸਰਹਾਲੀ ਕਲਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਸ਼ਿਵ ਸ਼ੰਕਰ ਇੰਜਨਰਿੰਗ ਕਾਲਜ਼ ਪੱਟੀ ਤੋਂ ਪੜਾ ਕੇ ਸ਼ਾਮ 4:10 ਤੇ ਜਿਵੇਂ ਹੀ ਉਹ ਆਪਣੇ ਘਰ ਸਰਹਾਲੀ ਜਾਣ ਲਈ ਆਈ. ਟੀ. ਆਈ ਪੱਟੀ ਨੇੜੇ ਪੁਹੰਚਿਆ ਤਾਂ 8-10 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਜਾਨੋਂ ਮਾਰਨ ਦੀ ਨੀਯਤ ਨਾਲ ‘ਤੇ ਕਿਰਪਾਨਾਂ ਤੇ ਦਾਤਰ ਨਾਲ ਵਾਰ ਕੀਤੇ ਤੇ ਮੋਟਰਸਾਈਕਲ ਦੀ ਭੰਨ ਤੋੜ ਕੀਤੀ ਅਤੇ ਉਸ ਨੇ ਭੱਜ ਕੇ ਸੜਕ ਦੇ ਨਜਦੀਕ ਇੰਦਰਜੀਤ ਖਾਰੇ ਵਾਲੇ ਦੀਆਂ ਬਹਿਕਾਂ ਵਿਚ ਵੜ ਕੇ ਜਾਨ ਬਚਾਈ। ਮਾਹਨ ਸਿੰਘ ਨੇ ਦੱਸਿਆ ਕਿ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਆਏ ਨੌਜਵਾਨਾਂ ਨੇ ਘਰ ਦੇ ਬੂਹੇ ‘ਤੇ ਕਿਰਪਾਨਾਂ ਤੇ ਦਾਤਰਾਂ ਨਾਲ ਵਾਰ ਕੀਤੇ, ਤਾਂ ਅੱਗੇ ਘਰ ਵਾਲਿਆਂ ਵਲੋਂ ਰਾਈਫਲਾਂ ਕੱਢਣ ‘ਤੇ ਉਹ ਦੌੜ ਗਏ।
ਟੀਚਰ ਮਾਹਨ ਸਿੰਘ ਨੇ ਦੱਸਿਆ ਕਿ ਇੰਨਾਂ ਨੌਜਵਾਨਾਂ ਵਿਚੋਂ ਕਾਲਜ਼ ਵਿਚ ਪੜਦੇ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੂਸਲੇਵੜ ‘ਤੇ ਅਪ੍ਰੈਲ 2015 ਵਿੱਚ ਹੋਏ ਪੇਪਰ ਦੌਰਾਨ ਫਲਾਇੰਗ ਟੀਮ ਵਲੋਂ ਯੂ. ਐਮ. ਸੀ ਲਗਾਈ ਗਈ ਸੀ, ਜਦ ਕਿ ਗੁਰਸੇਵਕ ਸਿੰਘ ਵਲੋਂ ਯੂ. ਐਮ. ਸੀ ਲੱਗਣ ਦਾ ਸਾਰਾ ਦੋਸ਼ ਟੀਚਰ ਮਾਹਨ ਸਿੰਘ ‘ਤੇ ਲਾਇਆ ਜਾ ਰਿਹਾ ਸੀ ਅਤੇ ਇਸ ਸਬੰਧੀ ਮਾਹਨ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆ ਵੀ ਦਿੱਤੀਆਂ ਗਈਆਂ ਸਨ ਅਤੇ ਇਸ ਸਬੰਧੀ ਉਸ ਨੇ ਥਾਣਾ ਪੱਟੀ ਵਿਖੇ ਦਰਖਾਸਤ ਦਿੱਤੀ ਗਈ ਸੀ।ਪਰ ਪੁਲਿਸ ਵਿਭਾਗ ਵੱਲੋਂ ਕੋਈ ਵੀ ਢੁੱਕਵੀ ਕਾਰਵਾਈ ਨਾ ਕੀਤੇ ਜਾਣ ਕਰਕੇ ਅੱਜ ਇਹ ਘਟਨਾ ਵਾਪਰ ਗਈ।ਮਾਹਨ ਸਿੰਘ ਨੇ ਕਿਹਾ ਕਿ ਅੱਜ ਦੇ ਹਮਲੇ ਦੀ ਵਾਰਦਾਤ ਸਬੰਧੀ ਪੱਟੀ ਪੁਲਿਸ ਨੂੰ ਤਰੁੰਤ ਸੂਚਿਤ ਕੀਤਾ ਗਿਆ ਹੈ, ਪਰ ਇਕ ਘੰਟਾ ਬੀਤ ਜਾਣ ‘ਤੇ ਵੀ ਪੁਲਿਸ ਉਥੇ ਨਹੀਂ ਪੁਹੰਚੀ।ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਰਕੇ ਭੈੜੇ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਪੱਟੀ ਸ਼ਹਿਰ ਦਾ ਮਾਹੋਲ ਦਿਨੋ ਦਿਨ ਵਿਗੜਾ ਨਜ਼ਰ ਆ ਰਿਹਾ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply