
ਖਾਲੜਾ/ਭਿੱਖੀਵਿੰਡ 27 ਅਕਤੂਬਰ (ਲਖਵਿੰਦਰ ਗੌਲਣਫ਼ਕੁਲਵਿੰਦਰ ਕੰਬੋਕੇਫ਼ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਭਿੱਖੀਵਿੰਡ ਪੱਟੀ ਰੌਡ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਆਮ-ਆਦਮੀ ਪਾਰਟੀ ਦੇ ਸੈਕਟਰ ਅਬਜ਼ਰਵਰ ਨੇ ਇੱਕ ਵਿਸ਼ੇਸ਼ ਮੀਟਿੰਗ ਰੱਖੀ। ਜਿਸ ਵਿਚ ਉਹਨਾ ਆਪਣੇ ਪਾਰਟੀ ਵਰਕਰਾਂ ਨੂੰ ਲੋਕਾਂ ਦਅਿਾਂ ਆਸਾਂ ‘ਤੇ ਪੂਰਾ ਉਤਰਨ ਲਈ ਪ੍ਰੇਰਿੰਤ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਆਮ-ਆਦਮੀ ਪਾਰਟੀ ਅਵੱਲ ਦਰਜੇ ‘ਤੇ ਜਿੱਤ ਪ੍ਰਾਪਤ ਕਰਕੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਵਿਖਾਉਣ ਅਤੇ ਪੰਜਾਬ ਨੂੰ ਭਾਰਤ ਦਾ ਨੰਬਰ ਇੱਕ ਸੂਬਾ ਬਨਾਉਣ ਦੇ ਸਮਰੱਥ ਹੈ।
Punjab Post Daily Online Newspaper & Print Media