
ਖਾਲੜਾ, 27 ਅਕਤੂਬਰ (ਲਖਵਿੰਦਰ ਗੌਲਣ-ਰਿੰਪਲ ਗੌਲਣ) – ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿਚ 15 ਦਿਨਾ ਤੋ ਲਗਾਤਾਰ ਚੱਲ ਰਹੇ ਰੋਸ ਮੁਜਾਹਰਿਆਂ ਦੇ ਖਤਮ ਹੋਣ ਤਂੋ ਬਾਅਦ ਆਮ ਦੁਕਾਨਦਾਰ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਸਬੰਧੀ ਡੀ.ਐਸ.ਪੀ ਗੁਰਚਰਨ ਸਿੰਘ ਸਬ ਡਵੀਜਨ ਭਿੱਖੀਵਿੰਡ ਦਾ ਕਹਿਣਾ ਹੈ ਕਿ ਅਮਨ ਅਤੇ ਕਾਨੂੰਨ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਾਤੀ ਭੰਗ ਕਰਨ ਦੀ ਇਜ਼ਾਜਤ ਨਹੀ ਦਿੱਤੀ ਜਾਵੇਗੀ ।ਉਨਾਂ ਕਿਹਾ ਕਿ ਪਿੰਡਾਂ ਅਤੇ ਕਸਬਿਆ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਯਕੀਨੀ ਬਣਾਉੇਣ ਲਈ ਔਹਮ ਉਪਰਾਲੇ ਕੀਤੇ ਜਾਣਗੇ ਅਤੇ ਹਰੇਕ ਗੁਰਦੁਆਰਾ ਸਾਹਿਬ ਵਿਚ ਦੋ ਗ੍ਰੰਥੀ ਹਮੇਸ਼ਾਂ ਰਹਿਣਗੇ ।ਪਿੰਡਾਂ ਦੇ ਸਰਪੰਚਾਂ ਅਤੇ ਪਤਵੰਤਿਆਂ ਨਾਲ ਪੁਲਿਸ ਰੋਜਾਨਾ ਸੰਪਰਕ ਕਰੇਗੀ। ਉਨਾਂ ਕਿਹਾ ਕਿ ਨਾਲ ਸਾਰੇ ਥਾਣਾ ਮੁਖੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਮ ਜਨਤਾ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਇਸ ਸਮੇਂ ਹਾਜਰ ਏ.ਆਈ.ਏ.ਸੀ.ਐਮ ਚੇਅਰਮੈਨ ਪੰਜ਼ਾਬ ਅਜੇ ਕੁਮਾਰ ਚੀਂਨੂੰ ਨੇ ਕਿਹਾ ਕਿ ਸਭ ਨੂੰ ਸਾਰੇ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ।ਇਸ ਸਬੰਧੀ ਆਮ-ਆਦਮੀ ਪਾਰਟੀ ਹਲਕਾ ਖੇਮਕਰਨ ਦੇ ਵਲੰਟੀਅਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਸ਼ਰਾਰਤੀ ਅਨਸਰਾਂ ਤੋ ਸੁਚੇਤ ਰਹਿਣਾ ਚਾਹੀਦਾ ਹੈ ।
Punjab Post Daily Online Newspaper & Print Media