ਪੱਟੀ, 27 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਕੁਲਵਿੰਦਰ ਕੌਰ (25) ਪੁੱਤਰੀ ਗੁਰਸਾਹਿਬ ਕੌਰ ਤੇ ਸਾਧੂ ਸਿੰਘ ਵਾਸੀ ਜੋੜ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਸਿਆ ਹੈ ਕਿ ਮੇਰਾ ਪਤੀ ਹਰਪਾਲ ਸਿੰਘ ਵਾਸੀ ਪਿੰਡ ਤੁੰਗ ਤੇ ਉਸਦੇ ਪਰਿਵਾਰ ਦੇ ਮੈਬਰ ਉਸ ਨੂੰ ਅਕਸਰ ਦਾਜ ਘੱਟ ਲਿਆਉਣ ਅਤੇ ਘਰੇਲੂ ਜ਼ਮੀਨ ਵਿਚੋਂ ਹਿੱਸਾ ਮੰਗਣ, ਮੋਟਰ ਸਾਈਕਲ ਲਿਆਉਣ ਲਈ ਮਜ਼ਬੂਰ ਕਰਦੇ ਰਹਿੰਦੇ ਸਨ। ਸ਼ਨੀਵਾਰ ਵਾਲੇ ਦਿਨ ਮੇਰੇ ਪਤੀ ਹਰਪਾਲ ਸਿੰਘ ਤੇ ਘਰ ਦੇ ਹੋਰ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਮੂੰਹ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਮੇਰੀ ਬਾਂਹ ਤੋੜ ਕੇ ਉਸ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਛੱਡ ਕੇ ਭੱਜ ਗਏ।ਉਸ ਨੇ ਆਪਣੇ ਪਰਿਵਾਰਕ ਮੈਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਥਾਣਾ ਸਰਹਾਲੀ ਵਿਖੇ ਸ਼ਿਕਾਇਤ ਕੀਤੀ। ਸਰਹਾਲੀ ਪੁਲਸ ਨੇ ਧਾਰਾ 142/304/279 ਤਹਿਤ ਪਰਚਾ ਦਰਜ਼ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media