Saturday, September 19, 2026

ਦਾਜ ਘੱਟ ਤੇ ਮੋਟਰ ਸਾਈਕਲ ਨਾ ਮਿਲਣ ਕਾਰਨ ਸੁਹਰੇ ਪਰਿਵਾਰ ਵਲੋਂ ਨੂੰਹ ਦੀ ਕੁੱਟਮਾਰ

PPN2710201516ਪੱਟੀ, 27 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਕੁਲਵਿੰਦਰ ਕੌਰ (25) ਪੁੱਤਰੀ ਗੁਰਸਾਹਿਬ ਕੌਰ ਤੇ ਸਾਧੂ ਸਿੰਘ ਵਾਸੀ ਜੋੜ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਸਿਆ ਹੈ ਕਿ ਮੇਰਾ ਪਤੀ ਹਰਪਾਲ ਸਿੰਘ ਵਾਸੀ ਪਿੰਡ ਤੁੰਗ ਤੇ ਉਸਦੇ ਪਰਿਵਾਰ ਦੇ ਮੈਬਰ ਉਸ ਨੂੰ ਅਕਸਰ ਦਾਜ ਘੱਟ ਲਿਆਉਣ ਅਤੇ ਘਰੇਲੂ ਜ਼ਮੀਨ ਵਿਚੋਂ ਹਿੱਸਾ ਮੰਗਣ, ਮੋਟਰ ਸਾਈਕਲ ਲਿਆਉਣ ਲਈ ਮਜ਼ਬੂਰ ਕਰਦੇ ਰਹਿੰਦੇ ਸਨ। ਸ਼ਨੀਵਾਰ ਵਾਲੇ ਦਿਨ ਮੇਰੇ ਪਤੀ ਹਰਪਾਲ ਸਿੰਘ ਤੇ ਘਰ ਦੇ ਹੋਰ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਮੂੰਹ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਮੇਰੀ ਬਾਂਹ ਤੋੜ ਕੇ ਉਸ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਛੱਡ ਕੇ ਭੱਜ ਗਏ।ਉਸ ਨੇ ਆਪਣੇ ਪਰਿਵਾਰਕ ਮੈਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਥਾਣਾ ਸਰਹਾਲੀ ਵਿਖੇ ਸ਼ਿਕਾਇਤ ਕੀਤੀ। ਸਰਹਾਲੀ ਪੁਲਸ ਨੇ ਧਾਰਾ 142/304/279 ਤਹਿਤ ਪਰਚਾ ਦਰਜ਼ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply