Saturday, September 19, 2026

100 ਸਾਲ ਤੋਂ ਪੁਰਾਣੇ ਦੱਰਖਤਾਂ ਦੀ ਹੋਂਦ ਬਚਾਉਣ ਲਈ ਖੇਡ ਸਟੇਡੀਅਮ ਲਈ ਪੁਨਰ ਵਿਚਾਰਨ ਦੀ ਮੰਗ

PPN2710201515

ਪੱਟੀ, 26 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੱਟੀ ਵਿਖੇ ਚਾਰ ਕਰੋੜ ਦੀ ਲਾਗਤ ਨਾਲ ਬਣ ਰਹੇ ਖੇਡ ਸਟੇਡੀਅਮ ਲਈ ਦਿੱਤੀ ਜਗ੍ਹਾ ਤੇ ਪੁਨਰ ਵਿਚਾਰ ਕਰਨ ਦੀ ਲੌੜ ਹੈ। ਕਿਉਂ ਕਿ ਕਰੋਟ ਰੋਡ ਤੋਂ ਸਕੂਲ ਵਿਚ ਦਾਖਲ ਹੋਣ ਲਈ ਬਣੇ ਨਕਸ਼ੇ ਵਿਚ ਜੌ ਰਸਤਾ ਵਿਖਾਇਆ ਗਿਆ ਹੈ ਉਸ ਵਿਚ ਪਿੱਪਲ ਅਤੇ ਬੋਹੜ ਦੇ ਚਾਰ ਦਰਖੱਤ ਜਿੰਨ੍ਹਾਂ ਥੱਲੇ ਪੜ ਕੇ ਵਿਦਿਆਰਥੀਆਂ ਨੇ ਕਈ ਉਚ ਅਹੁਦਿਆਂ ਤੇ ਮੱਲਾਂ ਮਾਰੀਆਂ। ਇਸੇ ਹੀ ਰਸਤੇ ਵਿਚ ਕੰਕਰੀਟ ਦੀ ਸਟੇਜ਼ ਜਿਸ ਤੋਂ 15 ਅਸਗਤ ਤੇ 26 ਜਨਵਰੀ ਦੇ ਸਮਾਗਮ ਕਰਵਾਏ ਜਾਂਦੇ ਹਨ। ਸਕੂਲ ਦੀ ਇਮਾਰਤ ਦਾ ਵੀ ਕਾਫੀ ਹਿੱਸਾ ਇਸ ਵਿਚ ਆਉਣ ਨਾਲ ਸਕੂਲ ਦੀ ਦਿੱਖ ਵੀ ਪ੍ਰਭਾਵਿਤ ਹੋ ਸਕਦੀ ਹੈ, ਜਦ ਕਿ ਸਰਕਾਰੀ ਸੀ. ਸੈਕ. ਸਕੂਲ ਕੋਲ ਫੁੱਟਬਾਲ ਗੁਰਾਊਂਡ ਦੇ ਨਜ਼ਦੀਕ 2 ਏਕੜ ਹੋਰ ਜਮੀਨ ਵੀ ਹੈ। ਇਸ ਮੌਕੇ ਸ਼ਹਿਰ ਵਾਸੀਆਂ ਜਤਿੰਦਰ ਰਾਜਾ, ਰਸ਼ਪਾਲ ਬੇਦੀ, ਮਨੀਸ਼ ਕੁਮਾਰ, ਪਰਵਿੰਦਰ ਸਿੰਘ, ਹਰੀ ਚੰਦ, ਬਲਦੇਵ ਸਿੰਘ ਮਹਿਤਾ, ਤਰੁਣ ਕੁਮਾਰ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਫੂਡ ਸਪਲਾਈ ਮੰਤਰੀ ਤੋਂ ਮੰਗ ਕੀਤੀ ਹੈ ਕਿ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ 100 ਸਾਲ ਤੋਂ ਵਧ ਉਮਰ ਨਿਭਾ ਚੁੱਕੇ ਇਨ੍ਹਾਂ ਦੱਰਖਤਾਂ ਨੂੰ ਹੋਂਦ ਨੂੰ ਨਾ ਵਿਸਰਿਆ ਜਾਵੇ ਤੇ ਪੂਰੇ ਨਕਸ਼ੇ ਤੇ ਇਕ ਵਾਰ ਪੁਨਰ ਵਿਚਾਰ ਕੀਤਾ ਜਾਵੇ।ਇਸ ਸਬੰਧੀ ਵਾਤਾਵਰਣ ਪ੍ਰੇਮੀ ਮੁਖਤਾਰ ਸਿੰਘ ਪ੍ਰਧਾਨ ਸਿਟੀਜਨ ਫੈਲਫੇਅਰ ਕੋਸਲ ਪੱਟੀ ਨੇ ਕਿ ਪੁਰਾਣੇ ਦਰਖਤਾਂ ਨੂੰ ਕੱਟਣਾ 10000 ਨਵੇਂ ਰੁੱਖ ਲਾਉਣ ਦੇ ਬਰਾਬਰ ਹੈ, ਕਿਉਂ ਕਿ ਨਵੇਂ ਰੁੱਖ ਨੂੰ ਪਾਲਨ ਦੀ ਜਿੰਮੇਵਾਰੀ ਕੋਈ ਨਹੀ ਲੈ ਰਿਹਾ ।ਉਨ੍ਹਾਂ ਕਿਹਾ ਕਿ ਪੁਰਾਣੇ ਰੁੱਖ ਨੂੰ ਕੱਟਣਾ ਇਨਸਾਨੀ ਕਤਲ ਦੇ ਬਰਾਬਰ ਹੈ।ਇਸ ਸਬੰਧੀ ਸਕੂਲ ਦੇ ਪ੍ਰਿੰ: ਮੰਗਤ ਰਾਮ ਨੇ ਕਿਹਾ ਕਿ ਸਰਕਾਰ ਵਲੋਂ ਜੋ ਨਕਸ਼ਾ ਪਾਸ ਕੀਤਾ ਗਿਆ ਹੈ, ਉਸ ਵਿਚ ਇਹ ਦੱਰਖਤ ਆ ਰਹੇ ਹਨ ਤੇ ਇਹ ਰੁੱਖ ਕੱਟੇ ਜਾਣਗੇ। ਇਨ੍ਹਾਂ ਦੱਰਖਤਾਂ ਨੂੰ ਬਚਾਉਣ ਦੀ ਅਪੀਲ ਕੀਤੀ ਗਈ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply