ਸਰਕਾਰ ਵਲੋਂ ਗ੍ਰਾਂਟ ਜਾਰੀ ਨਾ ਹੋਣ ਕਾਰਨ ਸੜਕ ਦਾ ਕੰਮ ਰੁਕਿਆ

ਪੱਟੀ, 28 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਕਰੀਬ ਦਸ ਮਹੀਨੇ ਪਹਿਲਾਂ ਪੱਟੀ ਤੋ ਪ੍ਰਿੰਗੜੀ ਹਰੀਕੇ ਜਾਂਦੀ ਸੜਕ ਦਾ ਕੰਮ ਸੁਰੂ ਹੋਇਆ ਸੀ, ਜਿਸ ਤੇ ਮੋਟੀ ਬਜਰੀ ਵੀ ਪਾ ਦਿੱਤੀ ਗਈ ਸੀ ਅਤੇ ਸੜਕ ਦਾ ਕੰਮ ਮੁਕਮੰਲ ਕਰਨ ਸਮਾਂ 30 ਜੂਨ ਬਰੋਡਾਂ ਰਾਂਹੀ ਦਰਸਾਇਆ ਗਿਆ ਹੈ, ਪਰ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਇਸ ਸੜਕ ਦੀ ਪੀ ਡਬਲਯੂ ਵਿਭਾਗ ਨੇ ਸਾਰ ਨਹੀ। ਜਿਸ ਕਾਰਨ ਰਾਹਗੀਰਾਂ ਤੇ ਪਿੰਡ ਵਾਸੀਆਂ ਨੂੰ ਕਾਫੀ ਪੇਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ ਤੇ ਪ੍ਰੀਮੀਕਸ ਨਾ ਹੋਣ ਕਾਰਨ ਦੁਰਘਨਾਵਾਂ ਵੀ ਹੋ ਚੁਕੀਆਂ ਹਨ।
ਇਸ ਸਬੰਧੀ ਰਸ਼ਪਾਲ ਬੇਦੀ, ਅਸ਼ੋਕ ਚੋਪੜਾ, ਅਸ਼ਵਨੀ ਭੱਲਾ, ਰਾਜਬੀਰ ਸਿੰਘ, ਸੁਰਿੰਦਰ ਬਿੱਟੂ, ਸਤਿੰਦਰ ਸ਼ਿੰਦਾ, ਅਮਨ ਬੇਦੀ, ਅਮਰਦੀਪ ਬੇਦੀ, ਹਰਜੀਤ ਕੌਰ, ਅਰਜਿੰਦਰ ਬਿੱਲਾ, ਗੁਰਮੀਤ ਗਾਂਧੀ ਨੇ ਕਿਹਾ ਇਸ ਸੜਕ ਤੇ ਰੋਜਾਨਾ ਕੋਈ ਦੁਰਘਟਨਾ ਹੋ ਜਾਂਦੀ ਹੈ, ਪਰ ਮਹਿਕਮਾ ਇਸ ਸੜਕ ਵਲ ਧਿਆਨ ਨਹੀ ਦਿੰਦਾ।ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਨੂੰ ਨਵਾਂ ਬਣਾਉਣਾ ਨਹੀ ਤਾਂ ਇਸ ਸੜਕ ਨੂੰ ਪੁਟਿਆ ਹੀ ਕਿਉ ਗਿਆ।ਪਰ ਤਿੰਨ ਮਹੀਨੇ ਬੀਤ ਜਾਣ ਤੇ ਵੀ ਇਹ ਸੜਕ ਨਹੀ ਬਣ ਸਕੀ। ਉਕਤ ਲੋਕਾਂ ਦੀ ਮੰਗ ਕਿ ਸੜਕ ਨੂੰ ਜਲਦੀ ਤੋ ਜਲਦੀ ਮੁਕਮੰਲ ਕੀਤਾ ਜਾਵੇ।ਇਸ ਸਬੰਧੀ ਸੜਕ ਬਣਾ ਰਹੇ ਠੇਕੇਦਾਰ ਚੰਦਨ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 52 ਪ੍ਰਤੀਸ਼ਤ ਕੰਮ ਮੁਕਮੰਲ ਕਰ ਲਿਆ ਗਿਆ ਹੈ ਬਾਕੀ ਕੰਮ ਦੀ ਪੇਮੇਂਟ ਨਾ ਮਿਲਣ ਕਾਰਨ ਕੰਮ ਰੁਕਿਆ ਹੈ।ਇਸ ਸਬੰਧੀ ਪੀ ਡਬਲਯੂ ਵਿਭਾਗ ਦੇ ਐਸ ਡੀ ਉ ਕਾਲੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗ੍ਰਾਂਟ ਜਾਰੀ ਨਾ ਹੋਣ ਕਾਰਨ ਠੇਕੇਦਾਰ ਨੂੰ ਪੇਮੇਂਟ ਨਹੀ ਕੀਤੀ ਗਈ, ਜਿਸ ਕਾਰਨ ਸੜਕ ਦਾ ਕੰਮ ਰੁਕਿਆ ਪਿਆ ਹੈ।ਸਰਕਾਰ ਵਲੋ ਗ੍ਰਾਂਟ ਜਾਰੀ ਹੋਣ ਉਪਰੰਤ ਸੜਕ ਦਾ ਕੰਮ ਚਾਲੂ ਕੀਤਾ ਜਾਵੇਗਾ।
Punjab Post Daily Online Newspaper & Print Media