Thursday, April 30, 2026

10 ਸਾਲਾਂ ਤੋ ਗਲੀ ਪੱਕੀ ਹੋਣ ਦੇ ਇੰਤਜ਼ਾਰ ਵਿਚ ਹਨ ਵਿਸ਼ਕਰਮਾ ਕਲੌਨੀ ਦੇ ਬਾਸ਼ਿੰਦੇ

PPN2810201504

ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੰਜਾਬ ਸਰਕਾਰ ਵਲੋਂ ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ।ਵਿਕਾਸ ਤਾਂ ਜਰੂਰ ਹੁੰਦਾ ਹੈ ਪਰ ਸਿਰਫ ਸਰਕਾਰ ਦੇ ਆਗੂਆਂ ਤੇ ਮੋਹਤਬਰਾਂ ਦਾ। ਜਿਸ ਦੀ ਤਾਜ਼ਾ ਮਿਸਾਲ ਪੱਟੀ ਦੇ ਵਾਰਡ ਨੰ: 17 ਵਿਚ ਵੇਖਣ ਨੂੰ ਮਿਲਦੀ ਹੈ। ਪੱਟੀ ਦੇ ਵਾਰਡ 17 ਵਿਸ਼ਕਰਮਾ ਕਾਲੌਨੀ ਦੇ ਨਿਵਾਸੀ ਪਿਛਲੇ 10 ਸਾਲ ਤੋਂ ਗਲੀ ਪੱਕੀ ਕਰਨ ਦੀ ਉਡੀਕ ਵਿਚ ਹਨ। ਮੁਹੱਲਾ ਨਿਵਾਸੀਆਂ ਅਮਰੀਕ ਸਿੰਘ, ਮੇਜਰ ਸਿੰਘ, ਅਰਸ਼ਦੀਪ ਪੇਂਟਰ, ਹਰਬੰਸ ਸਿੰਘ, ਗਿਆਨੀ ਜਤਿੰਦਰ ਸਿੰਘ, ਬੀਬੀ ਪਲਵਿੰਦਰ ਕੌਰ, ਰਣਜੀਤ ਕੌਰ, ਜਸਬੀਰ ਕੌਰ, ਬਲਬੀਰ ਸਿੰਘ, ਨਿਸ਼ਾਨ ਸਿੰਘ, ਗੁਰਮੁੱਖ ਸਿੰਘ ਫੌਜੀ, ਗੁਰਪ੍ਰੀਤ ਕੌਰ, ਕੰਵਰਪ੍ਰਤਾਪ ਸਿੰਘ, ਪਰਮਜੀਤ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਦੇ ਪਿਛੇ ਗਲੀ ਨੰ: 1 ਜੋ ਵਿਸ਼ਕਰਮਾ ਕਾਲੌਨੀ ਵਿਚ ਪੈਂਦੀ ਹੈ, ਪਿਛਲੇ 10 ਸਾਲ ਤੋਂ ਇਸ ਗਲੀ ਦੀ ਸਾਰ ਕੋਈ ਨਹੀ ਆਇਆ।ਉਨ੍ਹਾਂ ਕਿਹਾ ਸਮੂਹ ਪਾਰਟੀਆਂ ਵੋਟਾਂ ਵੇਲੇ ਵੋਟਾਂ ਮੰਗਣ ਆ ਜਾਂਦੀਆਂ ਹਨ, ਵੋਟਾਂ ਬੀਤਣ ਤੇ ਸਾਡੀਆਂ ਮੰਗਾ ਭੁੱਲ ਜਾਂਦੇ ਹਨ, ਪਰ ਸਾਡੀ ਕੋਈ ਸੁਣਵਾਈ ਨਹੀ ਹੁੰਦੀ।ਉਨ੍ਹਾਂ ਕਿਹਾ ਇਸ ਵਾਰ ਵੋਟਾਂ ਮੰਗਣ ਵਾਲੇ ਆਗੂਆਂ ਦਾ ਮੁਕਮੰਲ ਬਾਈਕਾਟ ਕੀਤਾ ਜਾਵੇਗਾ। ਨਗਰ ਕੌਸਲ ਪੱਟੀ ਦੇ ਪਹਿਲੇ ਕੌਸਲਰ ਨੇ ਵੀ ਕਈ ਵਾਰ ਗਲੀ ਬਣਾਉਣ ਲਈ ਲਾਰੇ ਲਾਏ, ਪਰ ਗਲੀ ਨਹੀਂ ਬਣ ਸਕੀ ਅਤੇ ਹੁਣ ਮੌਜੂਦਾ ਕੌਸਲਰ ਤੇ ਅਕਾਲੀ ਆਗੂਆਂ ਨੂੰ ਕਈ ਵਾਰ ਕਹਿਣ ਦੇ ਵੀ ਗਲੀ ਵੱਲ ਕੋਈ ਧਿਆਨ ਨਹੀਂ ਦਿੰਦਾ।ਇਸ ਸੰਬਧੀ ਵਾਰਡ 17 ਦੇ ਕੌਸਲਰ ਦੇ ਪਰਿਵਾਰਕ ਮੈਬਰ ਅਕਾਲੀ ਆਗੂ ਸੁਖਚੈਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਗਲੀ ਦਾ ਮਤਾ ਪਾਸ ਕਰਕੇ ਨਗਰ ਕੌਸਲ ਪੱਟੀ ਰਾਂਹੀ ਪੰਜਾਬ ਸਰਕਾਰ ਤੇ ਲੋਕਲ ਬਾਡੀ ਵਿਭਾਗ ਨੂੰ ਭੇਜਿਆ ਗਿਆ ਹੈ।ਸਰਕਾਰ ਵਲੋਂ ਮਨਜੂਰੀ ਮਿਲਣ ਤੇ ਗ੍ਰਾਂਟ ਜਾਰੀ ਹੋਣ ਤੇ ਇਸ ਗਲੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply