Wednesday, August 12, 2026

ਪ੍ਰਧਾਨ ਸ਼ਿੰਦਾ ਨੇ ਸਫਾਈ ਮੁਲਾਜਮਾਂ ਨੂੰ 10 ਰਿਕਸ਼ੇ ਕੀਤੇ ਭੇਟ

PPN3010201511

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬੀਬਾ ਪਰਨੀਤ ਕੌਰ ਕੈਰੋਂ ਦੀ ਅਗਵਾਈ ਹੇਠ ਪੱਟੀ ਹਲਕਾ ਪੰਜਾਬ ਵਿਚ ਮੋਹਰੀ ਬਣ ਚੁੱਕਾ ਹੈ।ਪੱਟੀ ਸ਼ਹਿਰ ਦੀ ਗਲੀਆਂ, ਨਾਲੀਆਂ ਬੜੇ ਵਧੀਆ ਢੰਗ ਨਾਲ ਬਣਾਈਆਂ ਗਈਆਂ ਹਨ ਤੇ ਸੀਵਰੇਜ ਪ੍ਰਣਾਲੀ ਚੰਡੀਗੜ ਵਰਗੀ ਪਾਈ ਗਈ ਤਾਂ ਕਿ ਸੀਵਰੇਜ਼ ਠੀਕ ਢੰਗ ਨਾਲ ਚਲ ਸਕੇ।ਇਹ ਵਿਚਾਰ ਨਗਰ ਕੌਸਲ ਪੱਟੀ ਦੇ ਦਫਤਰ ਵਿਖੇ ਸ਼ਫਾਈ ਮੁਲਾਜ਼ਮਾਂ ਨੂੰ 10 ਰਿਕਸ਼ੇ ਵੰਡਣ ਮੌਕੇ ਨਗਰ ਕੌਸਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਹਾਜ਼ਰ ਇਕੱਠ ਨੂੰ ਕਹੇ।ਪ੍ਰਧਾਨ ਸ਼ਿੰਦਾ ਨੇ ਕਿਹਾ ਕਿ ਰਿਕਸਾ ਚਾਲਕ ਘਰਾਂ ਤੋ ਕੂੜਾ ਚੁੱਕ ਕੇ ਸ਼ਹਿਰ ਤੋ ਬਾਹਰ ਡੰਪ ਕਰਨਗੇ।ਜਿਸ ਨਾਲ ਸਹਿਰ ਕੂੜਾ ਮੁਕਤ ਹੋ ਸਕੇ। ਇਸ ਮੌਕੇ ਪ੍ਰਧਾਨ ਜੋਗਿੰਦਰ, ਜਸਬੀਰ ਸਿੰਘ ਜੱਸ, ਕੰਵਲਪ੍ਰੀਤ ਗਿਲ, ਰਣਜੀਤ ਸਿੰਂਘ ਸੋਨੂੰ ਉਪਲ, ਅਜੈ ਕੁਮਾਰ, ਕੁਲਵੰਤ ਸਿੰਘ ਸ਼ਰਾਫ, ਮੇਜਰ ਸਿੰਘ, ਰਣਬੀਰ ਸੂਦ, ਰਾਜਨਪ੍ਰੀਤ ਸਿੰਘ, ਸੁਖਚੈਨ ਸਿੰਘ ਤੇ ਹੋਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply