Tuesday, August 11, 2026

ਬਾਬਾ ਜੁੰਮਣ ਜਤੀ ਸ਼ਾਹ ਦਾ ਜੋੜ ਮੇਲਾ ਮਨਾਇਆ

PPN3010201514

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਦੇ ਪੀਰਾਂ ਸਾਬ ਰੋਡ ਸਥਿਤ ਸਮਾਧ ਪੀਰ ਬਾਬਾ ਜੁੰਮਣ ਜਤੀ ਸ਼ਾਹ ਜੀ ਜੋੜ ਮੇਲਾ ਧੁਮ ਧਾਮ ਨਾਲ ਮਨਾਇਆ ਗਿਆ। ਰਸਮ ਮਹਿੰਦੀ ਡੋਰੀ ਅਦਾ ਕਰਨ ਤੋਂ ਬਾਦ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਸੁਖਦੇਵ ਸਿੰਘ ਰਾੜੀਆਂ ਮੁੱਖ ਮਹਿਮਾਨ ਵਲੋਂ ਅਦਾ ਕੀਤੀ ਗਈ।ਰੀਬਨ ਕੱਟਣ ਦੀ ਰਸਮ ਪ੍ਰਿੰ: ਜਸਬੀਰ ਕੌਰ ਆਰੀਆ ਸਕੂਲ ਵਲੋਂ ਕੀਤੀ ਗਈ। ਕਵਾਲ ਲੱਕੀ ਅਲੀ ਪਾਰਟੀ ਤੇ ਉਮ ਲਵ ਪਾਰਟੀ ਵਲੋਂ ਕਵਾਲੀਆਂ ਪੇਸ਼ ਕਰਨ ਤੇ ਸੰਗਤਾਂ ਨੂੰ ਨਿਹਾਲ ਹੋ ਕੇ ਨੱਚੀਆਂ। ਸ਼ਾਮ ਵੇਲੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂ ਖਿਡਾਰਿਆਂ ਨੂੰ ਇਨਾਮ ਪ੍ਰਿੰ: ਰਜਿੰਦਰ ਸ਼ਰਮਾ ਵਲੋਂ ਦਿੱਤੇ ਗਏ। ਲੰਗਰ ਭੰਡਾਰਾ ਅੱਤੁਟ ਵੰਡਿਆ। ਇਸ ਮੌਕੇ ਰਾਜੀਵ ਕੁਮਾਰ ਗੱਬਰ, ਰਵੀ ਧਾਮੀ, ਨੀਤਨ ਜੈਨ , ਸੋਨੂੰ ਸੇਵਾਦਾਰ, ਜੋਗਿੰਦਰ ਪ੍ਰਧਾਨ, ਭਵਨ , ਮਾਈਕਲ , ਬਿੱਲਾ ਭਲਵਾਨ ਗੁਰਸੇਵਕ ਸਿੰਘ, ਚੌਹਾਨ, ਬਲਬੀਰ ਸਿੰਘ ਗਾਗੂ, ਹੀਰਾ ਦਾਸੂਵਾਲੀਆ ਤੇ ਹੋਰ ਸੰਗਤਾਂ ਨੇ ਭਾਗ ਲਿਆ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply