Saturday, April 25, 2026

ਨਿਵੇਸ਼ ਸੰਮੇਲਨ ਨੇ ਪੰਜਾਬ ਦੇ ਉਦਯੋਗਿਕ ਕ੍ਰਾਂਤੀ ਵਾਲੇ ਰਾਜ ਵਜੋਂ ਪਛਾਣ ਦੀ ਨੀਂਹ ਰੱਖੀ – ਸੇਖਵਾਂ

Sewa Singh Sekhwan

ਬਟਾਲਾ, 2 ਨਵੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਕਰਾਇਆ ਗਿਆ ਦੂਜਾ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2015 ਵਿਸ਼ਵ ਭਰ ਦੇ ਉੱਦਮੀਆਂ ਨੂੰ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਜਾਣੁੰ ਕਰਵਾਉਣ ‘ਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ।ਇਸ ਨਿਵੇਸ਼ ਸੰਮੇਲਨ ਦੌਰਾਨ ਵੱਡੇ ਉਦਯੋਗਿਕ ਘਰਾਣਿਆਂ ਵੱਲੋਂ ਕੁੱਲ 378 ਸਮਝ ਯਾਦ ਪੱਤਰ ਦਸਤਖਤ ਕੀਤੇ ਗਏ ਹਨ, ਜਿਨ੍ਹਾਂ ਨਾਲ ਪੰਜਾਬ ਵਿੱਚ ਕੁੱਲ 1.15 ਲੱਖ ਕਰੋੜ ਰੁਪੈ ਦਾ ਨਿਵੇਸ਼ ਹੋਵੇਗਾ। ਇਹ ਪ੍ਰਗਟਾਵਾ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕੀਤਾ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਨਿਵੇਸ਼ ਸੰਮੇਲਨ ਦੀ ਕਾਮਯਾਬੀ ਦੀ ਵਧਾਈ ਦਿੰਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਪੰਜਾਬ ਨੂੰ ਪਹਿਲਾਂ ਹਰੀ ਕ੍ਰਾਂਤੀ ਵਾਲੇ ਸੂਬੇ ਵੱਜੋੋਂ ਜਾਣਿਆ ਜਾਂਦਾ ਸੀ ਜਦਕਿ ਹੁਣ ਇਸ ਸੰਮੇਲਨ ਨਾਲ ਇਸਦੇ ਉਦਯੋਗਿਕ ਕ੍ਰਾਂਤੀ ਵਾਲੇ ਰਾਜ ਵੱਜੋੋਂ ਪਛਾਣੇ ਜਾਣ ਦੀ ਨੀਂਹ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਵੱਲੋਂ ਜੋ ਭਰੋਸਾ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਨਿਵੇਸ਼ ਵਿਵਸਥਾ ਵਿਚ ਦਿਖਾਇਆ ਗਿਆ ਹੈ ਉਹ ਸਭ ਤੋ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਬਿਹਤਰੀਨ ਬੁਨਿਆਦੀ ਢਾਂਚਾ ਹੈ ਅਤੇ ਵਿਸ਼ੇਸ ਕਰਕੇ ਪੰਜਾਬ ਬਿਜਲੀ ਦੇ ਉਤਪਾਦਾਂ ਦੇ ਨਿਰਮਾਣ, ਆਈ.ਟੀ. ਅਤੇ ਐਗਰੋ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਵਿਸ਼ਵ ਦੀ ਹੱਬ ਬਣਨ ਲਈ ਤਿਆਰ ਹੈ।ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਨਿਵੇਸ਼ ਸੰਮੇਲਨ ਦੌਰਾਨ ਹਾਊਸਿੰਗ, ਸਿਹਤ, ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਵੱਡੇ ਨਿਵੇਸ ਸ਼ਬੰਧੀ ਸਮਝੌਤੇ ਹੋਏ ਹਨ, ਜਿਸ ਵਿਚ ਰਿਲਾਇੰਸ ਵੱਲੋਂ 3500 ਕਰੋੜ ਤੇ ਵੋਡਾਫੋਨ ਵੱਲੋਂ 5000 ਕਰੋੜ ਰੁਪੈ ਦਾ ਨਿਵੇਸ਼ ਪ੍ਰਮੁੱਖ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਵਿਚ ਸੈਰ ਸਪਾਟਾ ਸਨਅਤ ਦੀਆਂ ਅਸੀਮ ਸੰਭਾਵਨਾਵਾਂ ਦੇ ਮੱਦੇਨਜ਼ਰ ਗੀਤਾਂਜਲੀ ਗਰੁੱਪ ਵੱਲੋਂ 1200 ਕਰੋੜ ਰੁਪੈ ਦੀ ਲਾਗਤ ਨਾਲ ਜਿਊਲਰੀ ਹੱਬ ਵਿਕਸਤ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਵੋਡਾਫੋਨ ਵੱਲੋਂ ਜਿੱਥੇ ਪੰਜਾਬ ਵਿਚ ਮੋਬਾਇਲ ਤੇ ਸੈਟ ਟਾਪ ਬਾਕਸ ਦਾ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰਨ ਲਈ ਸਮਝੌਤਾ ਕੀਤਾ ਗਿਆ ਹੈ ਉੱਥੇ ਅਪੋਲੋ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰ ਦਾ ਹਸਪਤਾਲ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਸ. ਸੇਖਵਾਂ ਨੇ ਆਖਿਆ ਕਿ ਵਿਸ਼ਵ ਦੀਆਂ ਨਾਮੀ ਕੰਪਨੀਆਂ ਵੱਲੋਂ ਸਾਲਾਨਾ 1.5 ਲੱਖ ਨੌਜਵਾਨਾਂ ਨੂੰ ਪੇਸ਼ੇਵਰ ਸਿਖਲਾਈ ਦੇਣ ਸਬੰਧੀ ਪੰਜਾਬ ਸਰਕਾਰ ਨਾਲ ਸਮਝੌਤੇ ਕੀਤੇ ਗਏ ਹਨ, ਜੋ ਕਿ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਹੁਨਰਮੰਦ ਹੋਣ ‘ਚ ਸਹਾਈ ਹੋਣਗੇ।  ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਗੇ ਆਖਿਆ ਕਿ ਪੰਜਾਬ ਵਿੱਚ ਹੋਇਆ ਇਹ ਦੂਸਰਾ ਨਿਵੇਸ਼ ਸੰਮੇਲਨ ਪੂਰੀ ਤਰਾਂ ਕਾਮਯਾਬ ਰਿਹਾ ਹੈ ਅਤੇ ਵੱਡੀ ਪੱਧਰ ‘ਤੇ ਸੂਬੇ ‘ਚ ਨਿਵੇਸ਼ ਹੋਣ ਕਾਰਨ ਸੂਬਾ ਪੰਜਾਬ ੳਦਯੋਗਿਕ ਖੇਤਰ ਵਿੱਚ ਤਰੱਕੀ ਦੀਆਂ ਨਵੀਆਂ ਪੁਲਾਂਗਾਂ ਪੁੱਟੇਗਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply