Tuesday, July 21, 2026

ਵੀਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ

PPN0311201505
ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸ੍ਰੀ ਗੁਰੂਸਰ ਪਾਤਿਸਾਹੀ ਛੇਵੀ ਦੇ ਮੁੱਖ ਸੇਵਾਦਾਰ ਤੇ ਉੱਘੇ ਸਿੱਖ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਹੇਠ ਅੱਜ ਸੈਂਕੜੈ ਨੌਜਵਾਨਾਂ ਅਤੇ ਸਿੱਖ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ ਦੀ ਦੋਧਾਰੀ ਨੀਤੀ ਖਿਲਾਫ ਰੋਸ ਮਾਰਚ ਕੀਤਾ।ਇਸ ਰੋਸ ਮਾਰਚ ਚ ਸ਼ਾਮਿਲ ਲੋਕਾਂ ਨੇ ਆਪਣੇ ਮੋਟਰਸਾਈਕਲਾਂ ਅਤੇ ਹੋਰ ਵਹੀਕਲਾਂ ਉੱਪਰ ਕਾਲੇ ਝੰਡੇ ਲਗਾਏ ਹੋਏ ਸਨ। ਇਹ ਰੋਸ ਮਾਰਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਲੀਪੁਰ ਵਿੱਚੋ ਰਵਾਨਾ ਹੁੰਦਾ ਹੋਇਆ ਇਲਾਕੇ ਦੇ ਵੱਖ-ਵੱਖ ਥਾਂਵਾ ਤੇ ਵੱਖ-ਵੱਖ ਮੋੜਾਂ ਤੇ ਲੋਕਾਂ ਨੇ ਕਾਲੇ ਝੰਡੇ ਲੈ ਕੇ ਸੜਕ ਦੇ ਦੇ ਕਿਨਾਰਿਆ ਤੇ ਖੜ੍ਹ ਕੇ ਸਰਕਾਰ ਖਿਲਾਫ ਸਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਆਵਾਜਾਈ ਵਿੱਚ ਰਾਹਗੀਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply