
ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਅੱਜ ਹੋਟਲ ਐਚ ਕੇ ਕਲਾਰਕਸ ਇਨ ਵਿਖੇ ਮੈਨੇਜਰ ਮਿ: ਰਾਹੁਲ ਰੋਹਿਤ ਲਈ ਵਿਦਾਇਗੀ ਅਤੇ ਨਵ-ਨਿਯੁੱਕਤ ਮੈਨੇਜਰ ਮਿ: ਤਰਸੇਮ ਸਿੰਘ ਦੇ ਸੁਆਗਤ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹੋਟਲ ਐਚ. ਕੇ ਕਲਾਰਕਸ ਇਨ ਦੇ ਵੱਖ ਵੱਖ ਡਿਪਾਰਟਮੈਂਟਾਂ ਦੇ ਅੇਚ. ਓ. ਡੀਜ ਅਤੇ ਸਟਾਫ ਨੇ ਵੀ ਸ਼ਿਰਕਤ ਕੀਤੀ।ਹੋਟਲ ਦੇ ਮੈਨੇਜਿੰਗ ਡਾਇਰੈਕਟਰ ਸ: ਚਰਨਜੀਤ ਸਿੰਘ ਚੱਢਾ ਨੇ ਮਿ: ਰਾਹੁਲ ਰੋਹਿਤ ਦੇ ਸੇਵਾ ਕਾਲ ਨੂੰ ਹੋਟਲ ਅੇਚ ਕੇ ਕਲਾਰਕਸ ਇਨ ਲਈ ਗੋਲਡਨ ਪੀਰੀਅਡ ਦੱਸਿਆ ਅਤੇ ਆਪਣੇ ਵਿਦਾਇਗੀ ਸ਼ਬਦਾਂ ਵਿਚ ਉਨਾਂ ਕਿਹਾ ਕਿ ਮਿ: ਰਾਹੁਲ ਰੋਹਿਤ ਆਪਣੇ ਕੰਮ ਪ੍ਰਤਿ ਲਗਨ, ਮਿਹਨਤ ਅਤੇ ਸਮਰਪਣ ਦੀ ਭਾਵਨਾ ਕਰਕੇ ਹਮੇਸ਼ਾ ਯਾਦ ਰੱਖੇ ਜਾਣਗੇ। ਮਿ: ਰਾਹੁਲ ਰੋਹਿਤ ਨੇ ਸਮੂਹ ਸਟਾਫ ਦਾ ਧੰਨਵਾਦ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਜਰੂਰਤ ਪੈਣ ਤੇ ਉਹ ਹੋਟਲ ਐਚ ਕੇ ਕਲਾਰਕਸ ਇਨ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਰਹਿਣਗੇ ਅਤੇ ਹੋਟਲ ਅੇਚ ਕੇ ਕਲਾਰਕਸ ਇਨ ਨਾਲ ਸਦਾ ਲਈ ਜੁੜੇ ਰਹਿਣਗੇ।
ਉਪਰੰਤ ਹੋਟਲ ਦੇ ਨਵ ਨਿਯੁੱਕਤ ਮੈਨੇਜਰ ਮਿ: ਤਰਸੇਮ ਸਿੰਘ ਦਾ ਐਮ. ਡੀ ਸ: ਚਰਨਜੀਤ ਸਿੰਘ ਚੱਢਾ ਵਲੋਂ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਸੁਆਗਤ ਕੀਤਾ ਗਿਆ ਅਤੇ ਕੇਕ ਕਟਵਾਇਆ ਗਿਆ।ਇਸ ਮੋਕੇ ਸ: ਚਰਨਜੀਤ ਸਿੰਘ ਚੱਢਾ ਨੇ ਆਸ ਪ੍ਰਗਟਾਈ ਕਿ ਸ: ਤਰਸੇਮ ਸਿੰਘ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਨਾਮਵਰ ਹੋਟਲਾਂ ਵਿਚ ਬਤੌਰ ਜਨਰਲ ਮੈਨੇਜਰ ਸੇਵਾਵਾ ਨਿਭਾ ਚੁੱਕੇ ਹਨ। ੳਹਨਾਂ ਦੇ 16 ਸਾਲ ਦੇ ਅਮੁਲ ਤਜੁਰਬੇ ਅਤੇ ਲੀਡਰ ਸ਼ਿਪ ਹੇਠ ਹੋਟਲ ਅੇਚ ਕੇ ਕਲਾਰਕਸ ਇਨ ਵਿਕਾਸ ਦੀਆਂ ਨਵੀਆਂ ਪੁਲਾਘਾਂ ਪੁਟੇਗਾ। ਉਹ ਆਪਣੀ ਕੁਸ਼ਲ ਕਾਰਜ ਪ੍ਰਣਾਲੀ ਅਤੇ ਅਗਾਂਹ ਵਧੂ ਸੋਚ ਸਦਕਾ ਮਹਿਮਾਨਾਂ ਨੂੰ ਤੱਸਲੀ ਬਖਸ਼ ਸੇਵਾਵਾਂ ਦੇਣ ਦੇ ਨਾਲ ਨਾਲ ਹੋਟਲ ਅੇਚ ਕੇ ਕਲਾਰਕਸ ਇਨ ਦੀ ਸ਼ਾਨੋ ਸ਼ੌਕਤ ਨੂੰ ਹੋਰ ਵੀ ਉੱਚਾ ਕਰਨ ਵਿਚ ਸਹਾਈ ਹੋਣਗੇ।ਸ: ਤਰਸੇਮ ਸਿੰਘ ਨੇ ਵੀ ਖੁਸ਼ੀ ਜਾਹਿਰ ਕਰਦਿਆਂ ਸ: ਚੱਢਾ ਦੀ ਰਹਿਨੁਮਾਈ ਹੇਠ ਪੂਰੇ ਤਨੋਂ ਮਨੋਂ ਇਸ ਸੋਂਪੀ ਗਈ ਜਿੰਮੇਦਾਰੀ ਨੂੰ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੋਕੇ ਮਿ: ਮੋਹਿਤ ਸ਼ਰਮਾ, ਮਿ: ਵਿਜੈ ਕੁਮਾਰ, ਮਿ: ਅਜੈ ਮਨਚੰਦਾ, ਮਿ: ਦੀਪਕ ਸ਼ਰਮਾ, ਸ਼ੈਫ ਸੁਰਿੰਦਰ ਵੀ ਹਾਜਰ ਸਨ।
Punjab Post Daily Online Newspaper & Print Media